ਮੈਚ ਤੋਂ ਬਾਅਦ ਧੋਨੀ ਨੇ ਪੰਤ ਨੂੰ ਦਿੱਤੇ ਵਿਕਟਕੀਪਿੰਗ ਦੇ ਟਿਪਸ, ਦੇਖੋ ਤਸਵੀਰਾਂ

Saturday, May 11, 2019 - 11:06 AM (IST)

ਮੈਚ ਤੋਂ ਬਾਅਦ ਧੋਨੀ ਨੇ ਪੰਤ ਨੂੰ ਦਿੱਤੇ ਵਿਕਟਕੀਪਿੰਗ ਦੇ ਟਿਪਸ, ਦੇਖੋ ਤਸਵੀਰਾਂ

ਨਵੀਂ ਦਿੱਲੀ : ਦੂਜੇ ਕੁਆਲੀਫਾਇਰ ਮੈਚ ਵਿਚ ਚੇਨਈ ਸੁਪਰ ਕਿੰਗਜ਼ ਦੇ ਹੱਥੋਂ 6 ਵਿਕਟਾਂ ਨਾਲ ਹਾਰਨ ਦੇ ਬਾਅਦ ਦਿੱਲੀ ਕੈਪੀਟਲਸ ਦਾ ਇਸ ਸੀਜ਼ਨ ਸਫਰ ਇੱਥੇ ਸਮਾਪਤ ਹੋ ਗਿਆ ਜਦਕਿ ਚੇਨਈ ਨੇ 8ਵੀਂ ਵਾਰ ਆਈ. ਪੀ. ਐੱਲ. ਦੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ। ਮੈਚ ਵਿਚ ਦਿੱਲੀ ਨੇ ਚੇਨਈ ਦੇ ਸਾਹਮਣੇ ਜਿੱਤ ਲਈ 148 ਦੌੜਾਂ ਦਾ ਟੀਚਾ ਰੱਖਿਆ ਜਿਸ ਨੂੰ ਚੇਨਈ ਨੇ 19ਵੇਂ ਓਵਰ ਵਿਚ ਹੀ ਹਾਸਲ ਕਰ ਲਿਆ। ਮੈਚ ਖਤਮ ਹੋਣ ਦੇ ਤੁਰੰਤ ਬਾਅਦ ਦਿੱਲੀ ਕੈਪੀਟਲਸ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸਿੱਧੇ ਮਹਿੰਦਰ ਸਿੰਘ ਧੋਨੀ ਦੇ ਕੋਲ ਪਹੁੰਚੇ ਜਿੱਥੇ ਉਸ ਨੇ ਕਾਫੀ ਦੇਰ ਗੱਲ ਕੀਤੀ। ਦੋਵਾਂ ਦੀ ਗੱਲਬਾਤ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਧੋਨੀ ਨੌਜਵਾਨ ਪੰਤ ਨੂੰ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਦੀ ਕੁਝ ਟਿਪਸ ਦੇ ਰਹੇ ਹੋਣ।

PunjabKesari

ਦੱਸ ਦਈਏ ਕਿ ਰਿਸ਼ਭ ਪੰਤ ਕਈ ਇੰਟਰਵਿਊ ਵਿਚ ਕਹਿ ਚੁੱਕੇ ਹਨ ਕਿ ਉਹ ਧੋਨੀ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਉਸ ਨੂੰ ਜਦੋਂ ਵੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਧੋਨੀ ਤੋਂ ਹੀ ਉਸਦਾ ਹੱਲ ਪੁੱਛਦੇ ਹਨ। ਭਾਵੇਂ ਹੀ ਦਿੱਲੀ ਕੈਪਟੀਲਸ ਫਾਈਨਲ ਵਿਚ ਪਹੁੰਚ ਗਈ ਹੋਵੇ ਪਰ ਰਿਸ਼ਭ ਪੰਤ ਨੇ ਪਿਛਲੇ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ ਵਿਚ ਵੀ ਸਭ ਨੂੰ ਆਪਣੀ ਬੱਲੇਬਾਜ਼ੀ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ। ਪੰਤ ਨੇ ਇਸ ਸੀਜ਼ਨ ਦੇ 16 ਮੈਚਾਂ ਵਿਚ 488 ਦੌੜਾਂ ਬਣਾਈਆਂ।

PunjabKesari

ਦੂਜੇ ਪਾਸੇ ਧੋਨੀ ਦੀ ਅਗਵਾਈ ਵਾਲੀ ਚੇਨਈ ਦਾ ਅਗਲਾ ਟੀਚਾ ਫਾਈਨਲ ਵਿਚ ਮੁੰਬਈ ਨੂੰ ਹਰਾ ਕੇ ਆਪਣਾ ਚੌਥਾ ਆਈ. ਪੀ. ਐੱਲ. ਖਿਤਾਬ ਜਿੱਤਣਾ ਹੋਵੇਗਾ। ਆਈ. ਪੀ. ਐੱਲ. 2019 ਦਾ ਫਾਈਨਲ ਜਿੱਤਣਾ ਹੋਵੇਗਾ। ਆਈ. ਪੀ. ਐੱਲ. 2019 ਦਾ ਫਾਈਨਲ ਮੈਚ 12 ਮਈ ਨੂੰ ਸ਼ਾਮ 7.30 ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾਵੇਗਾ।

PunjabKesari


author

Ranjit

Content Editor

Related News