ਕੁੰਬਲੇ ਤੋਂ ਬਾਅਦ ਇਹ ਹੋ ਸਕਦੈ ਭਾਰਤੀ ਟੀਮ ਦੇ ਨਵੇ ਕੋਚ

06/20/2017 9:39:41 PM

ਨਵੀਂ ਦਿੱਲੀ— ਵੈਸਟਇੰਡੀਜ਼ ਦੌਰੇ ਤੋਂ ਪਹਿਲਾ ਅਨਿਲ ਕੁੰਬਲੇ ਨੇ ਟੀਮ ਦੇ ਕੋਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਵਲੋਂ ਅਚਾਨਕ ਵੱਡਾ ਫੈਸਲਾ ਲੈਣਾ ਭਾਰਤੀ ਟੀਮ ਲਈ ਵੱਡਾ ਝਟਕਾ ਹੈ ਕਿਉਂਕਿ ਭਾਰਤੀ ਟੀਮ 23 ਜੂਨ ਨੂੰ ਵੈਸਟਇੰਡੀਜ਼ ਖਿਲਾਫ 5 ਵਨਡੇ ਅਤੇ 1 ਟੀ-20 ਮੈਚ ਖੇਡੇਗੀ। ਅਜਿਹੇ 'ਚ ਹੁਣ ਬੀ. ਸੀ. ਸੀ. ਆਈ. ਜਲਦੀ ਹੀ ਟੀਮ ਲਈ ਨਵਾ ਕੋਚ ਐਲਾਨ ਕਰਨਾ ਚਾਹੇਗੀ। ਹਾਲਾਂਕਿ ਕੋਚ ਅਹੁਦੇ ਲਈ ਵਰਿੰਦਰ ਸਹਿਵਾਗ, ਟਾਮ ਮੂੜੀ, ਲਾਲਚੰਦ ਰਾਜਪੂਤ, ਡੋਡਾ ਗਣੇਸ਼, ਰਿਚਰਡ ਪਾਈਬਸਟੀਮ ਨੇ ਐਪਲੀਕੇਸ਼ਨ ਦਿੱਤੀ ਹੋਈ ਹੈ ਪਰ ਕਪਤਾਨ ਕੋਹਲੀ ਕਿਸੇ ਹੋਰ ਨੂੰ ਟੀਮ ਦਾ ਕੋਚ ਬਣਾਉਣਾ ਚਾਹੁੰਦੇ ਹਨ।
ਵਿਰਾਟ ਦੀ ਪਸੰਦ ਹੈ ਸ਼ਾਸਤਰੀ
ਮੀਡੀਆ ਰਿਪੋਰਟਜ਼ ਮੁਤਾਬਕ ਤਾਂ ਕੋਚ ਦੇ ਤੌਰ 'ਤੇ ਵਿਰਾਟ ਕੋਹਲੀ ਦੀ ਪਹਿਲੀ ਪਸੰਦ ਰਵੀ ਸ਼ਾਸਤਰੀ ਹੈ। ਉਹ ਕੁੰਬਲੇ ਨਾਲ ਪਹਿਲੇ ਬਤੌਰ ਡਾਇਰੈਕਟਰ ਅਤੇ ਕੋਚ ਭਾਰਤੀ ਟੀਮ ਨਾਲ ਜੁੜੇ ਸਨ। ਇਹ ਗੱਲ ਸਾਹਮਣੇ ਆ ਰਹੀ ਹੈ ਕਿ 23 ਮਈ ਨੂੰ ਟੀਮ ਦੇ ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾ ਕੋਹਲੀ ਨੇ 3 ਮੈਂਬਰੀ ਐਡਵਾਇਜ਼ਰੀ ਕਮੇਟੀ ਦੇ 2 ਮੈਂਬਰਾਂ-ਸਚਿਨ ਤੇਂਦੁਲਕਰ ਅਤੇ ਵੀ. ਵੀ. ਐਸ. ਲਕਸ਼ਮਣ ਨਾਲ ਮਿਲ ਕੇ ਰਵੀ ਸ਼ਾਸਤਰੀ ਦੇ ਨਾਂ 'ਤੇ ਵਿਚਾਰ ਕਰਨ ਦੀ ਗੱਲ ਕਹੀ ਸੀ। ਕੋਹਲੀ ਨੇ ਦੋਵੇਂ ਸਿਤਾਰਿਆਂ ਨਾਲ ਸ਼ਾਸਤਰੀ ਨੂੰ ਇੰਟਰਵਿਊ ਲਈ ਬੁਲਾਉਣ ਦੀ ਵੀ ਬੇਨਤੀ ਕੀਤੀ ਸੀ।
ਪਰ ਬੀ. ਸੀ. ਸੀ. ਆਈ. ਚਾਹੁੰਦੀ ਹੈ ਰਾਹੁਲ ਬਣੇ ਕੋਚ
ਕੁੰਬਲੇ ਦੇ ਅਸਤੀਫੇ ਤੋਂ ਬਾਅਦ ਬੀ. ਸੀ. ਸੀ. ਆਈ. ਚਾਹੁੰਦੀ ਹੈ ਕਿ ਭਾਰਤੀ ਟੀਮ ਦਾ ਨਵਾ ਕੋਚ ਰਾਹੁਲ ਦ੍ਰਵਿੜ ਬਣੇ। ਬੀ. ਸੀ. ਸੀ. ਆਈ. 'ਚ ਇਕ ਦੜਾ ਚਾਹੁੰਦਾ ਹੈ ਕਿ ਰਾਹੁਲ ਦ੍ਰਵਿੜ ਇਸ ਅਹੁਦੇ ਲਈ ਐਪਲੀਕੇਸ਼ਨ ਦੇਣ। ਇਸ 'ਚ ਅਨੁਸ਼ਾਸਨ ਕਮੇਟੀ ਨੇ ਐਡਵਾਇਜ਼ਰੀ ਪੈਨਲ ਨਾਲ ਕੋਚ ਅਤੇ ਖਿਡਾਰੀਆਂ 'ਚ ਮਤਭੇਦ ਖਤਮ ਕਰਾਉਣ ਨੂੰ ਕਿਹਾ ਹੈ। ਦੱਸ ਦਈਏ ਕਿ ਰਾਹੁਲ ਦ੍ਰਵਿੜ ਅੰਡਰ -19 ਕ੍ਰਿਕਟ ਦੇ ਕੋਚ ਵੀ ਹਨ।


 


Related News