ਵੀਨਸ ਨੂੰ ਹਰਾਉਣ ਦੇ ਬਾਅਦ 15 ਸਾਲਾ ਗੌਫ ਨੇ ਕਿਹਾ, ''''ਮੇਰਾ ਟੀਚਾ ਵਿੰਬਲਡਨ ਜਿੱਤਣਾ

07/02/2019 12:23:56 PM

ਲੰਡਨ : ਕੋਰੀ ਗੌਫ ਦਾ ਜਦੋਂ ਜਨਮ ਹੋਇਆ ਤਦ ਵੀਨਸ ਵਿਲੀਅਮਸ ਵਿੰਬਲਡਨ ਵਿਚ 2 ਸਿੰਗਲਜ਼ ਖਿਤਾਬ ਜਿੱਤ ਚੁੱਕੀ ਸੀ ਅਤੇ ਹੁਣ 5 ਵਾਰ ਦੀ ਚੈਂਪੀਅਨ ਨੂੰ ਪਹਿਲੇ ਦੌਰ ਵਿਚ ਹਰਾਉਣ ਦੇ ਬਾਅਦ ਇਸ 15 ਸਾਲਾ ਕਿਸ਼ੋਰੀ ਦਾ ਟੀਚਾ ਇਹ ਗ੍ਰੈਂਡਸਲੈਮ ਟੈਨਿਸ ਟੂਰਨਾਮੈਂਟ ਜਿੱਤ ਕੇ ਇਤਿਹਾਸ ਰੱਚਣਾ ਹੈ। ਅਮਰੀਕਾ ਦੀ ਕਿਸ਼ੋਰੀ ਹਮਵਤਨ ਵੀਨਸ ਖਿਲਾਫ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਵਿਚ ਨਹੀਂ ਦਿਸੀ। ਵਰਲਡ ਵਿਚ 313ਵੇਂ ਨੰਬਰ ਦੀ ਗੌਫ ਨੇ ਆਪਣੇ ਤੋਂ 24 ਸਾਲ ਵੱਡੀ ਵੀਨਸ ਨੂੰ ਆਸਾਨੀ ਨਾਲ 6-4, 6-4 ਨਾਲ ਹਰਾਇਆ। ਇਸ ਤੋਂ ਬਾਅਦ ਗੌਫ ਨੇ ਟੂਰਨਾਮੈਂਟ ਨੂੰ ਲੈ ਕੇ ਆਪਣੇ ਇਰਾਦੇ ਨੂੰ ਵੀ ਨਹੀਂ ਲੁਕਾਇਆ।

ਗੌਫ ਨੇ ਕਿਹਾ, ''ਮੇਰਾ ਟੀਚਾ ਇੱਥੇ ਖਿਤਾਬ ਜਿੱਤਣਾ ਹੈ। ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ। ਮੈਂ ਚੰਗੀ ਖਿਡਾਰਨ ਬਣਨਾ ਚਾਹੁੰਦੀ ਹਾਂ। ਜਦੋਂ ਮੈਂ 8 ਸਾਲ ਦੀ ਸੀ ਤਾਂ ਮੇਰੇ ਪਿਤਾ ਜੀ ਨੇ ਕਿਹਾ ਸੀ ਕਿ ਮੈਂ ਅਜਿਹਾ ਕਰ ਸਕਦੀ ਹਾਂ। ਮੈਂ ਹੁਣ ਵੀ ਇਹ ਚਾਹੁੰਦੀ ਹਾਂ, ਭਾਂਵੇ ਹੀ ਮੈਂ ਇਸ ਨੂੰ ਲੈ ਕੇ ਯਕੀਨੀ ਨਹੀਂ ਹਾਂ ਪਰ ਤੁਸੀਂ ਨਹੀਂ ਜਾਣਦੇ ਕੀ ਕਦੋਂ ਕੀ ਹੋ ਜਾਵੇ।''


Related News