PCB ਨੂੰ ਝਟਕਾ, ਬੰਗਲਾਦੇਸ਼ੀ ਖਿਡਾਰੀਆਂ ਤੋਂ ਬਾਅਦ ਹੁਣ ਟੀਮ ਦੇ ਦੋਵੇਂ ਕੋਚ ਪਾਕਿ ਦੌਰੇ ਤੋਂ ਹਟੇ

01/18/2020 1:29:19 PM

ਢਾਕਾ : ਬੰਗਲਾਦੇਸ਼ ਦੇ ਬੱਲੇਬਾਜ਼ੀ ਕੋਚ ਨੀਲ ਮੈਕੇਂਜੀ ਅਤੇ ਫੀਲਡਿੰਗ ਕੋਚ ਰਿਆਨ ਕੁਕ ਪਾਕਿਸਤਾਨ ਦੇ ਆਗਾਮੀ ਦੌਰੇ ਦੇ ਪਹਿਲੇ ਗੇੜ ਤੋਂ ਹਟ ਗਏ ਹਨ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀ. ਸੀ. ਬੀ. ਦੇ ਕ੍ਰਿਕਟ ਸੰਚਾਲਨ ਪ੍ਰਧਾਨ ਅਕਰਮ ਖਾਨ ਨੇ ਕਿਹਾ ਕਿ ਟੋਮ ਕੋਚਿੰਗ ਸਟਾਫ ਦੇ 5 ਮੈਂਬਰਾਂ ਤੋਂ ਬਿਨਾ ਪਾਕਿਸਤਾਨ ਦੌਰੇ 'ਤੇ ਜਾਵੇਗੀ। ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਮੈਂਕੇਜੀ ਅਤੇ ਕੁਕ ਜਿੱਥੇ ਖੁਦ ਦੌਰੇ ਤੋਂ ਹਟੇ ਹਨ, ਉਥੇ ਹੀ ਬੀ. ਸੀ. ਬੀ. ਨੇ ਇਸ ਘਟ ਸਮੇਂ ਦੀ ਸੀਰੀਜ਼ ਲਈ ਸਪਿਨ ਸਲਾਹਕਾਰ ਡੈਨਿਅਲ ਵਿਟੋਰੀ ਨੂੰ ਨਹੀਂ ਬੁਲਾਉਣ ਦਾ ਫੈਸਲਾ ਕੀਤਾ ਹੈ।

PunjabKesari

ਟੀਮ ਦੇ ਜਾਣਕਾਰ ਸ਼੍ਰੀਨਿਵਾਸ ਚੰਦਰਸ਼ੇਖਰਨ ਦੇ ਨਾਂ 'ਤੇ ਵੀ ਵਿਚਾਰ ਨਹੀਂ ਕੀਤਾ ਗਿਆ ਕਿਉਂਕਿ ਉਹ ਭਾਰਤੀ ਨਾਗਰਕਿ ਹਨ, ਜਦਕਿ ਅਨੁਕੂਲਨ ਕੋਚ ਮਾਰਿਆ ਵਿੱਲਾਵਾਰਾਇਨ ਦੇ ਹੱਥ 'ਤੇ ਸੱਟ ਲੱਗੀ ਹੈ। ਅਕਰਮ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਹਾਲ ਹੀ 'ਚ ਮਾਰਿਆ ਦਾ ਹੱਥ ਟੁੱਟ ਗਿਆ ਸੀ ਜਦਕਿ ਟੀਮ ਜਾਣਕਾਰ ਸਕਾਈ ਦੇ ਜ਼ਰੀਏ ਟੀਮ ਦੇ ਨਾਲ ਕੰਮ ਕਰਨਗੇ। ਮੈਂਕੇਜੀ ਅਤੇ ਫੀਲਡਿੰਗ ਕੋਚ ਵੀ ਨਹੀਂ ਜਾਣਗੇ, ਜਦਕਿ ਅਸੀਂਂ ਅਜੇ ਨਵੇਂ ਗੇਂਦਬਾਜ਼ੀ ਕੋਚ ਦੀ ਪੁਸ਼ਟੀ ਨਹੀਂ ਕੀਤੀ ਹੈ।'' ਇਸ ਤੋਂ ਪਹਿਲਾਂ ਇਸ ਹਫਤੇ ਦੇ ਸ਼ੁਰੂ ਵਿਚ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਨੇ ਪਾਕਿਸਤਾਨ ਦੌਰੇ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਬੰਗਾਲਦੇਸ਼ ਨੂੰ ਪਾਕਿਸਤਾਨ ਵਿਚ ਜਨਵਰੀ ਤੋਂ ਲੈ ਕੇ ਅਪ੍ਰੈਲ ਤਕ 3 ਗੇੜ ਵਿਚ ਹੋਣ ਵਾਲੀਆਂ ਲੜੀਆਂ ਵਿਚ 3 ਟੀ-20, 2 ਟੈਸਟ ਅਤੇ 1 ਵਨ ਡੇ ਖੇਡਣਾ ਹੈ।


Related News