117 ਦਿਨਾਂ ਬਾਅਦ ਨਵੇਂ ਰੰਗ ’ਚ ਹੋਵੇਗੀ ਕੌਮਾਂਤਰੀ ਕ੍ਰਿਕਟ ਦੀ ਵਾਪਸੀ

07/06/2020 2:33:05 AM

ਨਵੀਂ ਦਿੱਲੀ– ਵਿਸ਼ਵ ਪੱਧਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦੇ ਕਾਰਣ ਬੰਦ ਪਈ ਕੌਮਾਂਤਰੀ ਕ੍ਰਿਕਟ ਦੀ 117 ਦਿਨਾਂ ਦੇ ਲੰਬੇ ਫਰਕ ਤੋਂ ਬਾਅਦ ਇੰਗਲੈਂਡ ਦੇ ਸਾਊਥੰਪਟਨ ਵਿਚ ਨਵੇਂ ਰੰਗ ਵਿਚ ਵਾਪਸੀ ਹੋਣ ਜਾ ਰਹੀ ਹੈ ਜਦੋਂ ਇੰਗਲੈਂਡ ਤੇ ਵੈਸਟਇੰਡੀਜ਼ ਦੀਆਂ ਟੀਮਾਂ 8 ਜੁਲਾਈ ਤੋਂ ਪਹਿਲੇ ਟੈਸਟ ਵਿਚ ਆਹਮੋ-ਸਾਹਮਣੇ ਹੋਵੇਗੀ। 3 ਟੈਸਟਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਦਰਸ਼ਕਾਂ ਦੇ ਬਿਨਾਂ ਖਾਲੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਟੈਸਟ ਕ੍ਰਿਕਟ ਵਿਚ ਚੌਥੀ ਤੇ ਅੱਠਵੀਂ ਰੈਂਕਿੰਗ ਦੀਆਂ ਟੀਮਾਂ ਵਿਚਾਲੇ ਇਸ ਮੁਕਾਬਲੇ ਨਾਲ ਕ੍ਰਿਕਟ ਦੀ ਵਾਪਸੀ ਦੀ ਉਮੀਦ ਬੱਝੇਗੀ ਜਿਹੜੀ ਕੋਰੋਨਾ ਵਾਇਰਸ ਦੇ ਕਾਰਣ ਮਾਰਚ ਦੇ ਅੱਧ ਤੋਂ ਹੀ ਬੰਦ ਹੈ। ਆਖਰੀ ਕੌਮਾਂਤਰੀ ਮੈਚ ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ 13 ਜੁਲਾਈ ਨੂੰ ਵਨ ਡੇ ਮੁਕਾਬਲਾ ਸੀ, ਜਿਹੜਾ ਸਿਡਨੀ ਵਿਚ ਦਰਸ਼ਕਾਂ ਦੇ ਬਿਨਾਂ ਖੇਡਿਆ ਗਿਆ ਸੀ। ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਵੀ ਦਰਸ਼ਕਾਂ ਦੇ ਬਿਨਾਂ ਖੇਡੀ ਜਾਵੇਗੀ ਤੇ ਇਸ ਵਿਚ ਕੋਰੋਨਾ ਵਾਇਰਸ ਦੇ ਕਾਰਣ ਲਿਆਂਦੇ ਗਏ ਨਵੇਂ ਨਿਯਮ ਲਾਗੂ ਹੋਣਗੇ।
ਇੰਗਲੈਂਡ ਤੇ ਵੈਸਟਇੰਡੀਜ਼ ਦੇ ਖਿਡਾਰੀ 14 ਦਿਨ ਦਾ ਇਕਾਂਤਵਾਸ ਸਮਾਂ ਬਿਤਾ ਚੁੱਕੇ ਹਨ ਤੇ ਆਪਣੀਆਂ-ਆਪਣੀਆਂ ਟੀਮਾਂ ਵਿਚਾਲੇ ਅਭਿਆਸ ਮੈਚ ਵੀ ਖੇਡ ਚੁੱਕੇਹਨ। ਸਾਊਥੰਪਟਨ ਟੈਸਟ ਨਾਲ ਕ੍ਰਿਕਟ ਬਿਲਕੁਲ ਬਦਲੇ ਅੰਦਾਜ਼ ਵਿਚ ਸ਼ੁਰੂ ਹੋਵੇਗੀ। ਇਸ ਟੈਸਟ ਵਿਚ ਗੇਂਦਬਾਜ਼ਾਂ ਦਾ ਸਭ ਤੋਂ ਵੱਡਾ ਟੈਸਟ ਹੋਵੇਗਾ ਕਿਉਂਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਕੋਰੋਨਾ ਦੇ ਕਾਰਣ ਗੇਂਦਬਾਜ਼ਾਂ ਦੇ ਗੇਂਦ ’ਤੇ ਮੂੰਹ ਦੀ ਲਾਰ ਦੇ ਇਸਤੇਮਾਲ ’ਤੇ ਰੋਕ ਲਾ ਦਿੱਤੀ ਹੈ । ਇਹ ਦੇਖਣਾ ਦਿਲਚਸਪ ਹੋਵੇਗਾ ਕਿ ਗੇਂਦਬਾਜ਼ ਆਪਣੀ ਪੁਰਾਣੀ ਅਦਾਤ ’ਤੇ ਕਿਵੇਂ ਕਾਬੂ ਪਾਉਂਦੇ ਹਨ। ਆਈ. ਸੀ. ਸੀ. ਨੇ ਹਾਲਾਂਕਿ ਸ਼ੁਰੂਆਤੀ ਤੌਰ ’ਤੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਕੁਝ ਢਿੱਲ ਦੇਣ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਗੇਂਦਬਾਜ਼ਾਂ ਨੂੰ ਇਸਦੀ ਆਦਤ ਹੈ। ਆਈ. ਸੀ. ਸੀ. ਦੇ ਨਵੇਂ ਨਿਯਮ ਦੇ ਤਿਹਤ ਜੇਕਰ ਕੋਈ ਖਿਡਾਰੀ ਗੇਂਦ’ਤੇ ਮੂੰਹ ਦੀ ਲਾਰ ਦਾ ਇਸਤੇਮਾਲ ਕਰਦਾ ਹੈ ਤਾਂ ਉਸ ਨੂੰ ਚੇਤਾਵਨੀ ਦਿੱਤੀ ਜਾਵੇਗੀ। ਅੰਪਾਇਰ ਟੀਮ ਨੂੰ ਦੋ ਵਾਰ ਇਸ ਨਿਯਮ ਦੀ ਉਲੰਘਮਾ ਕਰਨ ’ਤੇ ਚੇਤਾਵਨੀ ਦੇਣਗੇ, ਜਿਸ ਤੋਂ ਬਾਅਦ ਫਿਰ ਅਜਿਹਾ ਹੋਣ ’ਤੇ ਬੱਲੇਬਾਜ਼ੀ ਕਰ ਰਹੀ ਟੀਮ ਨੂੰ 5 ਵਾਧੂ ਦੌੜਾਂ ਦਿੱਤੀਆਂ ਜਾਣਗੀਆਂ। ਗੇਂਦ ’ਤੇ ਮੂੰਹ ਦੀ ਲਾਰ ਦਾ ਇਸਤੇਮਾਲ ਅਣਜਾਣੇ ਵਿਚ ਹੋਇਆ ਹੈ ਜਾਂ ਨਹੀਂ, ਇਸਦਾ ਫੈਸਲਾ ਵੀ ਅੰਪਾਇਰ ਕਰਨਗੇ ਤੇ ਅਗਲੀ ਗੇਂਦ ਸੁੱਟਣ ਤੋਂ ਪਹਿਲਾਂ ਗੇਂਦ ਨੂੰ ਸੈਨੇਟਾਇਜ ਕਰਨ ਦੀ ਜ਼ਿੰਮੇਵਾਰੀ ਵੀ ਅੰਪਾਇਰ ਦੀ ਹੋਵੇਗੀ।
ਇਸ ਤੋਂ ਇਲਾਵਾ ਕੋਰੋਨਾ ਦੇ ਕਾਰਣ ਟੈਸਟ ਕ੍ਰਿਕਟ ਵਿਚ ਸਬਸਟੀਚਿਊਟ ਖਿਡਾਰੀ ਦੀ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਆਈ. ਸੀ. ਸੀ. ਦੇ ਮੌਜੂਦਾ ਨਿਯਮਾਂ ਦੇ ਅਨੁਸਾਰ ਮੈਚ ਵਿਚ ਸਸਬਸਟੀਚਿਊਟ ਖਿਡਾਰੀ ਦੀ ਤਦ ਮਨਜ਼ੂਰੀ ਹੋਵੇਗੀ ਜਦੋਂ ਕਿਸੇ ਖਿਡਾਰੀ ਦੇ ਸਿਰ ਵਿਚ ਸੱਟ ਲੱਗ ਜਾਵੇ ਤਾਂ ਉਹ ਖੇਡਣ ਦੀ ਸਥਿਤੀ ਵਿਚ ਨਾ ਰਹੇ ਪਰ ਕੋਰੋਨਾ ਸਬਸਟੀਚਿਊਟ ਦੀ ਮੰਗ ਕੀਤੀ ਜਾ ਰਹੀ ਸੀ ਤੇ ਆਈ. ਸੀ. ਸੀ. ਨੇ ਟੈਸਟ ਮੈਚ ਦੌਰਾਨ ਕਿਸੇ ਖਿਡਾਰੀ ਵਿਚ ਕੋਰੋਨਾ ਲੱਛਣ ਦਿਸਣ ’ਤੇ ਕੋਰੋਨਾ ਸਬਸਟੀਚਿਊਟ ਦੀ ਇਜਜ਼ਾਤ ਦੇ ਦਿੱਤੀ ਹੈ। ਇੰਗਲੈਂਡ ਨੇ ਹੀ ਸਭ ਤੋਂ ਪਹਿਲਾਂ ਇਹ ਮੰਗ ਉਠਾਈ ਸੀ। ਮੈਚ ਦੌਰਾਨ ਕਿਸੇ ਵੀ ਖਿਡਾਰੀ ਵਿਚ ਕੋਰੋਨਾ ਲੱਛਣ ਦਿਸਣ ’ਤੇ ਮੈਚ ਰੈਫਰੀ ਸਿਰ ’ਤੇ ਸੱਟ ਲੱਗਣ ਦੇ ਮਾਲਮੇ ਦੀ ਤਰ੍ਹਾਂ ਹੀ ਇਸ ਸਬੰਧੀ ਫੈਸਲਾ ਲਵੇਗਾ। ਇਸ ਮੈਚ ਵਿਚ ਸਥਾਨਕ ਅੰਪਾਇਰਾਂ ਦੇ ਇਸਤੇਮਾਲ ਹੋਵੇਗਾ। ਕੋਰੋਨਾ ਵਾਇਰਸ ਦੇ ਕਾਰਣ ਕੌਮਾਂਤਰੀ ਯਾਤਰਾ ਪਾਬੰਦੀਆਂ ਦੇ ਕਾਰਣ ਆਈ. ਸੀ. ਸੀ. ਨੇ ਸਾਰੇ ਸਵਰੂਪਾਂ ਵਿਚ ਤੱਟੀ ਮੈਚ ਅੰਪਾਇਰ ਰੱਖਣ ਦੇ ਫੈਸਲੇ ਨੂੰ ਅਸਥਾਈ ਤੌਰ’ਤੇ ਖਤਮ ਕਰ ਦਿੱਤਾ ਸੀ, ਜਿਸ ਨਾਲ ਹੁਣ ਪੈਨਲ ਦੇ ਘੱਟ ਤਜਰਬੇਕਾਰ ਸਥਾਨਕ ਅੰਪਾਇਰਾਂ ਨੂੰ ਮੈਚਾਂ ਵਿਚ ਲਿਆਂਦਾ ਜਾਵੇਗਾ। ਟੀਮਾਂ ਵਿਚ ਹਰੇਕ ਪਾਰੀ ਵਿਚ ਵਾਧੂ ਡੀ. ਆਰ. ਐੱਸ. ਵੀ. ਮਿਲੇਗਾ। ਕੋਰੋਨਾ ਦੇ ਕਾਰਣ ਨਵੇਂ ਹਾਲਾਤ ਵਿਚ ਆਈ. ਸੀ. ਸੀ. ਨੇ ਇਹ ਫੈਸਲਾ ਕੀਤਾ ਹੈ। ਇਹ ਸੀਰੀਜ਼ ਆਈ .ਸੀ. ਸੀ. ਟੈਸਟ ਚੈਂਪੀਅਨਸ਼ਿਪ ਦਾ ਹੀ ਹਿੱਸਾ ਹੈ ਪਰ ਕੋਰੋਨਾ ਦੇ ਕਾਰਣ ਟੈਸਟ ਚੈਂਪੀਅਨਸ਼ਿਪ ਦਾ ਪੂਰਾ ਪ੍ਰੋਗਰਾਮ ਗੜਬੜਾ ਗਿਆ ਹੈ। ਇਸ ਦੌਰਾਨ ਕਈ ਸੀਰੀਜ਼ ਨੂੰ ਮੁਲਤਵੀ ਕੀਤਾ ਗਿਆ  ਹੈ। 8 ਮੈਚ ਮੁਲਤਵੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਬੰਗਲਾਦੇਸ਼ਸ਼ਾਮਲ ਹੈ। 8 ਜੁਲਾਈ ਤੋਂ ਕ੍ਰਿਕਟ ਇਕ ਨਵੇਂ ਯੱੁਗ ਵਿਚ ਪ੍ਰਵੇਸ਼ ਕਰਨ ਜਾ ਰਿਹਾ ਹੈ ਤੇ ਪਹਿਲਾ ਟੈਸਟ ਭਵਿੱਖ ਦੀ ਕ੍ਰਿਕਟ ਦੀ ਦਸ਼ਾ ਤੇ ਦਿਸ਼ਾ ਤੈਅ ਕਰੇਗਾ।


Gurdeep Singh

Content Editor

Related News