ਆਊਟ ਹੋਏ ਬੱਲੇਬਾਜ਼ ਨੂੰ ਅਫਰੀਦੀ ਨੇ ਕਿਹਾ ਕੁਝ ਅਜਿਹਾ ਕਿ ਬਾਅਦ ''ਚ ਮੰਗਣੀ ਪਈ ਮੁਆਫੀ
03/12/2018 5:02:24 PM
ਨਵੀਂ ਦਿੱਲੀ, (ਬਿਊਰੋ)— ਪਾਕਿਸਤਾਨ ਸੁਪਰ ਲੀਗ 'ਚ ਕੁਝ ਅਜਿਹਾ ਹੋਇਆ ਜਿਸ ਨੇ ਗ੍ਰਾਊਂਡ ਤੋਂ ਲੈ ਕੇ ਸੋਸ਼ਲ ਮੀਡੀਆ 'ਤੇ ਹੰਗਾਮਾ ਖੜ੍ਹਾ ਕਰ ਦਿੱਤਾ। ਸ਼ਾਹਿਦ ਅਫਰੀਦੀ ਨੇ ਵਿਕਟ ਲੈਣ ਦੇ ਬਾਅਦ ਯੁਵਾ ਖਿਡਾਰੀ ਦੇ ਨਾਲ ਕੁਝ ਅਜਿਹਾ ਕੀਤਾ ਕਿ ਸੋਸ਼ਲ ਮੀਡੀਆ ਯੂਜ਼ਰ ਨੂੰ ਚੰਗਾ ਨਹੀਂ ਲੱਗਾ। ਯੁਵਾ ਖਿਡਾਰੀ ਸੈਫ ਬਦਰ ਨੂੰ ਬੋਲਡ ਕਰਨ ਦੇ ਬਾਅਦ ਅਫਰੀਦੀ ਨੇ ਉਨ੍ਹਾਂ ਨੂੰ ਇਸ਼ਾਰਾ ਕਰਦੇ ਹੋਏ ਕਿਹਾ- ਉਧਰ ਜਾ ਉਧਰ। ਮਾਮਲਾ ਇੱਥੇ ਵੀ ਸ਼ਾਂਤ ਨਹੀਂ ਦਿੱਸਿਆ।
Still love you Shahid bhai❤️ #legend https://t.co/BhscumlPz0
— Saif Badar (@imSbadar) March 10, 2018
ਸੈਫ ਨੇ ਟਵਿੱਟਰ 'ਤੇ ਕਿਹਾ-''ਮੈਂ ਤੁਹਾਨੂੰ ਅਜੇ ਵੀ ਪਿਆਰ ਕਰਦਾ ਹਾਂ ਸ਼ਾਹਿਦ ਭਰਾ।'' ਜਿਸ ਤੋਂ ਬਾਅਦ ਸ਼ਾਹਿਦ ਅਫਰੀਦੀ ਭਾਵੁਕ ਹੋ ਗਏ। ਸ਼ਾਹਿਦ ਨੇ ਉਸ ਲਈ ਇਮੋਸ਼ਨਲ ਟਵੀਟ ਕੀਤਾ। ਸ਼ਾਹਿਦ ਅਫਰੀਦੀ ਨੇ ਮੁਆਫੀ ਮੰਗਦੇ ਹੋਏ ਲਿਖਿਆ- ''ਮੈਨੂੰ ਮੁਆਫ ਕਰਨਾ, ਜੋ ਹੋਇਆ ਉਹ ਖੇਡ ਦਾ ਹਿੱਸਾ ਸੀ। ਮੈਂ ਹਮੇਸ਼ਾ ਯੁਵਾ ਖਿਡਾਰੀਆਂ ਨੂੰ ਸੁਪੋਰਟ ਕਰਦਾ ਹਾਂ। ਤੈਨੂੰ ਸ਼ੁੱਭਕਾਮਨਾਵਾਂ।''
Im sorry what happened that was momentum of the game..I always support my youngester.Good luck
— Shahid Afridi (@SAfridiOfficial) March 11, 2018