ਸਾਹਮਣੇ ਆਇਆ ਅਫਰੀਦੀ ਦਾ ਅਸਲੀ ਚਿਹਰਾ, ਇਸ ਹਰਕਤ ਤੋਂ ਬਾਅਦ ਲੋਕਾਂ ਨੇ ਕਿਹਾ- ਘਮੰਡੀ
Saturday, Jun 06, 2020 - 07:05 PM (IST)
ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਕਾਫੀ ਸੁਰਖੀਆਂ ਵਿਚ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਵਿਵਾਦਤ ਅਤੇ ਕਸ਼ਮੀਰ ਮੁੱਦੇ 'ਤੇ ਬਿਆਨ ਦੇਣ ਤੋਂ ਬਾਅਦ ਹੀ ਟ੍ਰੋਲਰਸ ਦੇ ਨਿਸ਼ਾਨੇ 'ਤੇ ਹਨ। ਪੀ. ਐੱਮ. ਮੋਦੀ ਖਿਲਾਫ਼ ਗਲ਼ਤ ਬਿਆਨ ਦੇਣ ਤੋਂ ਬਾਅਦ ਭਾਰਤ ਦੇ ਦਿੱਗਜ ਖਿਡਾਰੀ ਗੌਤਮ ਗੰਭੀਰ ਸਣੇ ਕਈ ਕ੍ਰਿਕਟਰਸ ਨੇ ਸਾਬਕਾ ਪਾਕਿਸਤਾਨ ਕਪਤਾਨ ਨੂੰ ਸ਼ੀਸ਼ਾ ਦਿਖਾਇਆ। ਹਾਲਾਂਕਿ ਇਸ ਤੋਂ ਬਾਅਦ ਵੀ ਅਫਰੀਦੀ ਨੇ ਜ਼ਹਿਰ ਉਗਲਣਾ ਜਾਰੀ ਰੱਖਿਆ। ਦਰਅਸਲ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਜਿਹਾ ਕਰ ਕੇ ਉਹ ਪਾਕਿਸਤਾਨ ਦੀ ਜਨਤਾ ਵਿਚਾਲੇ ਆਪਣਾ ਇਕ ਵੱਖ ਅਕਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਸਿਆਸਤ ਵਿਚ ਜਾਣ ਦਾ ਇਕ ਜ਼ਰੀਆ ਹੈ।
ਅਫਰੀਦੀ ਨੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਜਾ ਕੇ ਉੱਥੇ ਭਾਰਤ ਲਈ ਜ਼ਹਿਰ ਉਗਲ਼ਿਆ ਸੀ ਅਤੇ ਉੱਥੇ ਦੀ ਜਨਤਾ ਲਈ ਹਮਦਰਦੀ ਵਿਖਾਈ ਸੀ। ਇਹੀ ਨਹੀਂ ਕੋਰੋਨਾ ਦੇ ਕਹਿਰ ਵਿਚਾਲੇ ਉਹ ਜ਼ਰੂਰਤਮੰਦਾਂ ਨੂੰ ਰਾਸ਼ਨ ਵੀ ਦੇ ਰਹੇ ਹਨ। ਪਰ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਅਫਰੀਦੀ ਦੀ ਇਕ ਵੀਡੀਓ ਰੱਜ ਕੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਸ ਦਾ ਅਸਲੀ ਚਿਹਰਾ ਨਜ਼ਰ ਆਇਆ ਹੈ।
ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕੋਰੋਨਾ ਦੇ ਡਰ ਵਿਚਾਲੇ ਅਫਰੀਦੀ ਇਕ ਜਗ੍ਹਾ ਸਭਾ ਵਿਚ ਭਾਸ਼ਣ ਦੇ ਰਿਹਾ ਹੈ। ਤਦ ਇਕ ਵਿਅਕਤੀ ਉਸ ਦੇ ਕੋਲ ਆ ਪਹੁੰਚਿਆ। ਵੀਡੀਓ ਦੇਖ ਕੇ ਲੱਗ ਰਿਹਾ ਹੈ ਕਿ ਉਹ ਵਿਅਕਤੀ ਫੋਟੋ ਖਿਚਾਉਣ ਦੇ ਇਰਾਦੇ ਨਾਲ ਆਇਆ ਸੀ। ਅਜਿਹੇ 'ਚ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਦਿਆਂ ਵਿਅਕਤੀ ਦੇ ਨੇੜੇ ਆਉਣ ਤੋਂ ਬਾਅਦ ਅਫਰੀਦੀ ਨੇ ਆਪਣਾ ਭਾਸ਼ਣ ਵਿਚਾਲੇ ਹੀ ਰੋਕ ਦਿੱਤਾ ਅਤੇ ਫਿਟਕਾਰ ਲਗਾ ਕੇ ਉਸ ਨੂੰ ਉੱਥੋਂ ਭਜਾ ਦਿੱਤਾ। ਇਸ ਤੋਂ ਬਾਅਦ ਅਫਰੀਦੀ ਨੂੰ ਲੋਕ ਸੋਸ਼ਲ ਮੀਡੀਆ 'ਤੇ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਕਿਹਾ ਕਿ ਉਸ ਵਿਅਕਤੀ ਨੂੰ ਹਟਾਉਣ ਆਇਆ ਹੈ, ਉਹ ਖੁਦ ਹੀ ਅਫਰੀਦੀ ਦੇ ਨੇੜੇ ਸੀ। ਇਕ ਯੂਜ਼ਰ ਨੇ ਕਿਹਾ ਕਿ ਅਫਰੀਦੀ ਕਾਫ਼ੀ ਘਮੰਡੀ ਹੈ।