ਆਲੋਚਨਾ ਤੋਂ ਬਾਅਦ ਯੁਵੀ-ਭੱਜੀ ਦੇ ਸਮਰਥਨ ’ਚ ਆਏ ਅਫਰੀਦੀ, ਦਿੱਤਾ ਵੱਡਾ ਬਿਆਨ

04/02/2020 12:37:11 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਕਈ ਲੋਕਾਂ ਨੂੰ ਹੁਣ ਤਕ ਆਪਣੀ ਜਾਨ ਗੁਆਣੀ ਪਈ ਹੈ। ਉੱਥੇ ਹੀ ਕਈ ਲੋਕ ਹੁਣ ਵੀ ਇਸ ਨਾਲ ਇਨਫੈਕਟਡ ਹਨ। ਅਜਿਹੇ ’ਚ ਹਰ ਕੋਈ ਆਪਣੇ ਪੱਧਰ ’ਤੇ ਜ਼ਰੂਰਤਮੰਦ ਲੋਕਾਂ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹਾ ਹੀ ਕੁਝ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਵੀ ਕਰ ਰਹੇ ਸੀ। ਉਹ ਆਪਣੀ ਫਾਊਂਡੇਸ਼ਨ ਦੀ ਮਦਦ ਨਾਲ ਗਰੀਬਾਂ ਨੂੰ ਖਾਣਾ ਪਹੁੰਚਾ ਰਹੇ ਹਨ। ਉਸ ਦਾ ਸਾਥ ਦੇਣ ਲਈ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਅੱਗੇ ਆਏ ਸੀ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਚਾਲੇ ਸ਼ਾਹਿਦ ਅਫਰੀਦੀ ਨੇ ਹਰਭਜਨ ਅਤੇ ਯੁਵਰਾਜ ਨੂੰ ਸ਼ਾਂਤੀ ਦੂਤ ਦੱਸਿਆ।

ਯੁਵਰਾਜ ਸਿੰਘ ਨੇ ਟਵੀਟ ਕਰ ਪ੍ਰਸ਼ੰਸਕਾਂ ਨੂੰ ਦਿੱਤੀ ਸਫਾਈ

ਯੁਵਰਾਜ ਸਿੰਘ ਨੇ ਟ੍ਰੋਲ ਕਰਨ ਵਾਲਿਆਂ ਦੇ ਲਈ ਟਵੀਟ ਕਰ ਲਿਖਿਆ ਸੀ, ‘‘ਕਿਸੇ ਜ਼ਰੂਰਤਮੰਦਾਂ ਦੀ ਮਦਦ ਕਰਨਾ ਪਤਾ ਨਹੀਂ ਕਿਵੇਂ ਗਲਤ ਹੋ ਸਕਦਾ ਹੈ। ਮੈਂ ਕੋਸ਼ਿਸ਼ ਕੀਤੀ ਅਜਿਹੇ ਲੋਕਾਂ ਦੀ ਮਦਦ ਹੋ ਸਕੇ, ਜਿਨ੍ਹਾਂ ਨੂੰ ਜ਼ਰੂਰਤ ਹੈ। ਕਿਸੇ ਨੂੰ ਦੁੱਖ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਮੈਂ ਭਾਰਤੀ ਸੀ ਅਤੇ ਹਮੇਸ਼ਾ ਰਹੁੰਗਾ ਅਤੇ ਨਾਲ ਹੀ ਇਨਸਾਨੀਅਤ ਦੇ ਲਈ ਵੀ ਖੜਾ ਰਹਾਂਗਾ।’’

ਅਫਰੀਦੀ ਨੇ ਵੀ ਇਸ ਟਵੀਟ ਨੂੰ ਸ਼ੇਅਰ ਕਰਦਿਆਂ ਲਿਖਿਆ, ‘‘ਇਨਸਾਨੀਅਤ ਦੇ ਸੰਦੇਸ਼ਾਂ ਨੂੰ ਗਲਤ ਤਰੀਕੇ ਨਾਲ ਲੈਣ ’ਤੇ ਦੁਖੀ ਹਾਂ। ਅਸੀਂ ਪਿਆਰ ਅਤੇ ਸ਼ਾਂਤੀ ਦੇ ਲਈ ਰਾਜਦੂਤ ਹਾਂ। ਅਸਲ ਵਿਚ ਹਰਭਜਨ ਅਤੇ ਯੁਵਰਾਜ ਦੀ ਅਪੀਲ ਕਾਫੀ ਅਹਿਮ ਹੈ।’’

ਹਰਭਜਨ ਨੇ ਵੀ ਇਕ ਵੀਡੀਓ ਸ਼ੇਅਰ ਕਰ ਭਾਰਤੀ ਪ੍ਰਸ਼ੰਸਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਮਰੀਕਾ ਦੇ ਐੱਨ. ਜੀ. ਓ. ਦਾ ਕਲਿਪ ਸ਼ੇਅਰ ਕਰਦਿਆਂ ਉਸ ਨੇ ਲਿਖਿਆ, ‘‘ਕੋਈ ਧਰਮ ਨਹੀਂ, ਕੋਈ ਜਾਤੀ ਨਹੀਂ, ਸਿਰਫ ਇਨਸਾਨੀਅਤ.... ਸੁਰੱਖਿਅਤ ਰਹੋ, ਘਰ ਰਹੋ। ਪਿਆਰ ਫੈਲਾਓ, ਨਫਰਤ ਜਾਂ ਵਾਇਰਸ ਨਹੀਂ। ਹਰ ਕਿਸੇ ਦੇ ਲਈ ਪ੍ਰਾਰਥਨਾ ਕਰੋ। ਵਾਹਿਗੁਰੂ ਸਾਰਿਆਂ ਨੂੰ ਅਸ਼ੀਰਵਾਦ ਦੇਵੇ।’’

PunjabKesari

ਦੱਸ ਦਈਏ ਕਿ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਨੇ ਟਵਿੱਟਰ ’ਤੇ ਵੀਡੀਓ ਸ਼ੇਅਰ ਕਰ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਦੀ ਫਾਊਂਡੇਸ਼ਨ ਦੇ ਨਾਲ ਜੁੜਨ ਅਤੇ ਵੱਧ ਤੋਂ ਵੱਧ ਮਦਦ ਕਰਨ। ਤਾਂ ਜੋ ਉਹ (ਅਫਰੀਦੀ) ਜ਼ਰੂਰਤਮੰਦਾਂ ਦੀ ਮਦਦ ਕਰ ਸਕੇ। ਇਸ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੇ ਦੋਵੇਂ ਭਾਰਤੀ ਖਿਡਾਰੀਆਂ ਨੂੰ ਲੰਮੇ ਹੱਥੀ ਲੈਣਾ ਸ਼ੁਰੂ ਕਰ ਦਿੱਤਾ ਅਤੇ ਟਵਿੱਟਰ ’ਤੇ ਦੋਵਾਂ ’ਤੇ ਰੱਜ ਕੇ ਗੁੱਸਾ ਕੱਢਿਆ।


Ranjit

Content Editor

Related News