ਅਫਰੀਕੀ ਫੁੱਟਬਾਲ ਵਿਸ਼ਵ ਕੱਪ ਕੁਆਲੀਫਾਇੰਗ ਸਤੰਬਰ ਤੱਕ ਟਾਲਿਆ ਗਿਆ
Thursday, May 06, 2021 - 08:58 PM (IST)
ਜਿਊਰਿਖ– ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਅਗਲੇ ਸਾਲ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਲਈ ਅਫਰੀਕੀ ਕੁਆਲੀਫਾਇੰਗ ਮੁਕਾਬਲਿਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਫੀਫਾ ਨੇ ਵੀਰਵਾਰ ਨੂੰ ਦੱਸਿਆ ਕਿ ਜੂਨ ਵਿਚ ਪ੍ਰਸਤਾਵਿਤ ਇਨ੍ਹਾਂ ਮੁਕਾਬਲਿਆਂ ਦਾ ਆਯੋਜਨ ਹੁਣ ਸਤੰਬਰ ਵਿਚ ਸ਼ੁਰੂ ਹੋਵੇਗਾ। ਫੀਫਾ ਨੇ ‘ਕੋਵਿਡ-19’ ਤੋਂ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਅਫਰੀਕੀ ਫੁੱਟਬਾਲ ਸੰਘ ਦੇ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ।
ਇਹ ਖ਼ਬਰ ਪੜ੍ਹੋ- ਪੰਜਾਬ ਦੇ ਹਰਪ੍ਰੀਤ ਦਾ ਮੀਆ ਖਲੀਫਾ ਨੂੰ ਕੀਤਾ ਟਵੀਟ ਵਾਇਰਲ, ਕਹੀ ਸੀ ਇਹ ਗੱਲ
ਚਾਰ-ਚਾਰ ਟੀਮਾਂ ਦੇ 10 ਗਰੁੱਪਾਂ ਨੂੰ ਟੀਮਾਂ ਵਿਚ ਵੰਡਿਆ ਗਿਆ ਸੀ, ਜਿਨ੍ਹਾਂ ਨੇ ਸ਼ੁਰੂਆਤੀ ਦੋ ਦੌਰ ਦੇ ਮੈਚਾਂ ਨੂੰ 5 ਤੋਂ 14 ਜੂਨ ਵਿਚਾਲੇ ਖੇਡਣਾ ਸੀ। ਇਸ ਤੋਂ ਬਾਅਦ ਦੇ ਦੋ ਦੌਰ ਦੇ ਮੈਚਾਂ ਨੂੰ ਸਤੰਬਰ ਤੇ ਅਕਤੂਬਰ ਵਿਚ ਖੇਡਿਆ ਜਾਣਾ ਸੀ। ਹੁਣ ਸ਼ੁਰੂਆਤੀ ਦੌਰ ਦੇ ਮੁਕਾਬਲੇ ਸਤੰਬਰ ਵਿਚ ਸ਼ੁਰੂ ਹੋਣਗੇ ਤੇ ਇਹ ਨਵੰਬਰ ਤਕ ਚੱਲਣਗੇ। ਗਰੁੱਪ ਗੇੜ ਦੇ ਜੇਤੂਆਂ ਵਿਚਾਲੇ ਖੇਡੇ ਜਾਣ ਵਾਲੇ ਪਲੇਅ ਆਫ ਮੁਕਾਬਲਿਆਂ ਨੂੰ ਨਵੰਬਰ ਤੋਂ ਮਾਰਚ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਫੀਫਾ ਵਿਸ਼ਵ ਕੱਪ 2022 ਦਾ ਆਯੋਜਨ ਕਤਰ ਵਿਚ ਹੋਵੇਗਾ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਪਰਤੇਗਾ ਬੋਲਟ, ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਰਹਿ ਸਕਦੈ ਬਾਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।