ਅਫਗਾਨਿਸਤਾਨ ਨੇ ਭਾਰਤ ''ਚ ਆਯੋਜਿਤ ਹੋਣ ਵਾਲੇ ਵਨਡੇ ਵਿਸ਼ਵ ਕੱਪ ''ਚ ਬਣਾਈ ਜਗ੍ਹਾ

Monday, Nov 28, 2022 - 01:29 PM (IST)

ਦੁਬਈ— ਅਫਗਾਨਿਸਤਾਨ ਨੇ ਅਗਲੇ ਸਾਲ ਭਾਰਤ 'ਚ ਹੋਣ ਵਾਲੇ ਆਈਸੀਸੀ ਵਨਡੇ ਵਿਸ਼ਵ ਕੱਪ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਕਿਉਂਕਿ ਪੱਲੀਕਲ 'ਚ ਸ਼੍ਰੀਲੰਕਾ ਖਿਲਾਫ ਦੂਜਾ ਵਨਡੇ ਮੀਂਹ ਕਾਰਨ ਰੱਦ ਹੋ ਗਿਆ ਸੀ। ਮੈਚ ਮੀਂਹ ਕਾਰਨ ਰੱਦ ਕੀਤੇ ਜਾਣ ਕਾਰਨ ਅਫਗਾਨਿਸਤਾਨ ਨੇ ਵਿਸ਼ਵ ਕੱਪ ਸੁਪਰ ਲੀਗ ਅੰਕ ਸੂਚੀ ਵਿੱਚ ਆਪਣੇ ਖਾਤੇ ਵਿੱਚ ਪੰਜ ਹੋਰ ਅੰਕ ਜੋੜ ਲਏ, ਜਿਸ ਨਾਲ ਮੌਜੂਦਾ ਚੱਕਰ ਸੂਚੀ ਵਿੱਚ ਉਸਦੇ ਕੁੱਲ ਅੰਕ 115 ਹੋ ਗਏ ਹਨ। 

ਇਹ ਵੀ ਪੜ੍ਹੋ : ਵਿਸ਼ਵ ਕੱਪ 'ਚ ਮੋਰੱਕੋ ਦੀ ਜਿੱਤ ਮਗਰੋਂ ਬੈਲਜੀਅਮ, ਨੀਦਰਲੈਂਡ 'ਚ ਭੜਕੇ ਦੰਗੇ, ਪੁਲਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ

ਅਫਗਾਨਿਸਤਾਨ ਮੌਜੂਦਾ ਸੂਚੀ ਵਿੱਚ ਸੱਤਵੇਂ ਸਥਾਨ 'ਤੇ ਹੈ। ਸੁਪਰ ਲੀਗ ਦੇ ਅੰਤ ਵਿੱਚ ਚੋਟੀ ਦੀਆਂ ਅੱਠ ਟੀਮਾਂ ਨੂੰ ਵਿਸ਼ਵ ਕੱਪ ਵਿੱਚ ਸਿੱਧਾ ਪ੍ਰਵੇਸ਼ ਮਿਲੇਗਾ। ਅਫਗਾਨਿਸਤਾਨ ਨੂੰ ਜਿੱਥੇ ਪੰਜ ਅੰਕ ਹਾਸਲ ਕਰਕੇ ਫਾਇਦਾ ਹੋਇਆ, ਉਥੇ ਇਹ ਨਤੀਜਾ ਸ਼੍ਰੀਲੰਕਾ ਲਈ ਅਨੁਕੂਲ ਨਹੀਂ ਰਿਹਾ। ਸਿੱਧੇ ਕੁਆਲੀਫਾਈ ਕਰਨ ਦੀਆਂ ਉਸ ਦੀਆਂ ਉਮੀਦਾਂ ਹੁਣ ਘੱਟ ਹੋ ਗਈਆਂ ਹਨ।

ਇਹ ਵੀ ਪੜ੍ਹੋ : ਇਟਲੀ : ਸਪੋਰਟਸ ਕਲੱਬ ਬੈਰਗਾਮੋ ਵੱਲੋਂ ਸਾਲ 2023 ਕਬੱਡੀ ਸੀਜਨ ਲਈ ਨਵੀਂ ਟੀਮ ਦਾ ਐਲਾਨ

ਸ਼੍ਰੀਲੰਕਾ ਦੇ ਸਿਰਫ 67 ਅੰਕ ਹਨ ਅਤੇ ਉਹ ਸੂਚੀ ਵਿੱਚ ਦਸਵੇਂ ਸਥਾਨ 'ਤੇ ਹੈ। ਉਸ ਨੇ ਅਜੇ ਚਾਰ ਹੋਰ ਮੈਚ ਖੇਡਣੇ ਹਨ ਜਿਸ ਵਿੱਚ ਉਹ ਹੋਰ ਅੰਕ ਹਾਸਲ ਕਰਕੇ ਚੋਟੀ ਦੇ ਅੱਠ ਵਿੱਚ ਥਾਂ ਬਣਾਉਣ ਦੀ ਕੋਸ਼ਿਸ਼ ਕਰੇਗਾ। ਇਨ੍ਹਾਂ 'ਚ ਬੁੱਧਵਾਰ ਨੂੰ ਪੱਲੀਕਲ 'ਚ ਅਫਗਾਨਿਸਤਾਨ ਖਿਲਾਫ ਤੀਜਾ ਵਨਡੇ ਵੀ ਸ਼ਾਮਲ ਹੈ, ਜਿਸ 'ਚ ਸ਼੍ਰੀਲੰਕਾ ਪੂਰੇ 10 ਅੰਕ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ। ਉਹ ਇਸ ਮੈਚ ਵਿੱਚ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਸੀਰੀਜ਼ ਵੀ ਬਰਾਬਰ ਕਰਨਾ ਚਾਹੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News