ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਕੀਤਾ ਬਰਖਾਸਤ

Wednesday, Jul 29, 2020 - 02:23 AM (IST)

ਕਾਬੁਲ– ਅਫਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਨੇ ਆਪਣੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਲੁਤਫੁੱਲ੍ਹਾ ਸਟੇਨਿਕਰਜਈ ਨੂੰ ‘ਮਾੜੇ ਪ੍ਰਬੰਧਨ, ਅਸਬਰਯੋਗ ਪ੍ਰਦਰਸ਼ਨਨ ਤੇ ਮੈਨੇਜਰਾਂ ਨਾਲ ਮਾੜਾ ਰਵੱਈਆ ਅਪਣਾਉਣ ਦੇ ਕਾਰਣ ਬਰਖਾਸਤ ਕਰ ਦਿੱਤਾ ਹੈ। ਸਟੇਨਿਕਰਜੇਈ ਦਾ ਏ. ਸੀ. ਬੀ. ਦੇ ਨਾਲ 3 ਸਾਲ ਦਾ ਕਰਾਰ ਸੀ। ਅਫਗਾਨਿਸਤਾਨ ਦੇ 50 ਓਵਰਾਂ ਦੇ ਵਿਸ਼ਵ ਕੱਪ ਵਿਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਉਸ ਨੂੰ ਪਿਛਲੇ ਸਾਲ ਜੁਲਾਈ ਵਿਚ ਨਿਯੁਕਤ ਕੀਤਾ ਗਿਆ ਸੀ। ਅਫਗਾਨਿਸਤਾਨ ਦੀ ਟੀਮ ਵਿਸ਼ਵ ਕੱਪ ਵਿਚ ਵੀ ਇਕ ਵੀ ਮੈਚ ਨਹੀਂ ਜਿੱਤ ਸਕੀ ਸੀ।
ਏ. ਸੀ. ਬੀ. ਦੇ ਚੇਅਰਮੈਨ ਫਰਹਾਨ ਯੁਸੂਫਜਈ ਨੇ ਸਟੇਨਿਕਰਜਈ ਨੂੰ ਭੇਦੇ ਗਏ ਪੱਤਰ ’ਚ ਕਿਹਾ- ਇਹ ਲੈਟਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦੇ ਤੌਰ ’ਤੇ ਤੁਹਾਡਾ ਇਕਰਾਰਨਾਮਾ ਖਤਮ ਕਰ ਦਿੱਤਾ ਹੈ। ਏ. ਸੀ. ਬੀ. ’ਚ ਤੁਹਾਡਾ ਆਖਰੀ ਦਿਨ 29 ਜੁਲਾਈ 2020 ਹੈ।
 


Gurdeep Singh

Content Editor

Related News