ਅਫਗਾਨਿਸਤਾਨ ਨੇ ਜ਼ਿੰਬਬਾਵੇ ਦਾ ਪ੍ਰਸਤਾਵਿਤ ਦੌਰਾ ਰੱਦ ਕੀਤਾ

Tuesday, Mar 12, 2019 - 09:31 PM (IST)

ਅਫਗਾਨਿਸਤਾਨ ਨੇ ਜ਼ਿੰਬਬਾਵੇ ਦਾ ਪ੍ਰਸਤਾਵਿਤ ਦੌਰਾ ਰੱਦ ਕੀਤਾ

ਹਰਾਰੇ- ਅਫਗਾਨਿਸਤਾਨ ਨੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦੇ ਮਾਮਲੇ 'ਤੇ ਸਹਿਮਤੀ ਨਾ ਬਣ ਸਕਣ ਕਾਰਨ ਅਗਲੇ ਮਹੀਨੇ ਪ੍ਰਸਤਾਵਿਤ ਜ਼ਿੰਬਾਬਵੇ ਦਾ ਦੌਰਾ ਰੱਦ ਕਰ ਦਿੱਤਾ ਹੈ। ਜ਼ਿੰਬਾਬਵੇ ਕ੍ਰਿਕਟ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਅਫਗਾਨਿਸਤਾਨ ਨੇ 30 ਮਈ ਤੋਂ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਇਹ ਦੌਰਾ ਕਰਨਾ ਸੀ ਤੇ ਇਹ ਮੈਚ 18 ਤੋਂ 28 ਅਪ੍ਰੈਲ ਤਕ ਖੇਡੇ ਜਾਣੇ ਸੀ।
ਅਫਗਾਨਿਸਤਾਨ ਇਸ ਸੀਰੀਜ਼ ਦੇ ਖਰਚੇ ਨੂੰ ਜ਼ਿੰਬਬਾਵੇ ਕ੍ਰਿਕਟ ਨਾਲ ਸਾਂਝਾ ਕਰਨ 'ਤੇ ਸਹਿਮਤ ਹੋ ਗਿਆ ਸੀ ਪਰ ਮੈਚਾਂ ਦੇ ਟੀ. ਵੀ. ਪ੍ਰਸਾਰਣ ਮਾਮਲੇ ਦੇ ਮੁੱਦੇ 'ਤੇ ਵਿਵਾਦ ਹੋ ਗਿਆ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਮੈਚਾਂ ਦਾ ਟੀ. ਵੀ. 'ਤੇ ਪ੍ਰਸਾਰਣ ਕਰਨ ਦੀ ਬਜਾਏ ਇਸਦੀ ਲਾਈਵ ਸਟ੍ਰੀਮਿੰਗ ਕਰਨ 'ਤੇ ਇਤਰਾਜ਼ ਪ੍ਰਗਟਾਇਆ ਤੇ ਇਸ ਤੋਂ ਬਾਅਦ ਇਹ ਦੌਰਾ ਰੱਦ ਹੋ ਗਿਆ। 


author

Gurdeep Singh

Content Editor

Related News