ਫਿਕਸਿੰਗ ਨੂੰ ਲੈ ਕੇ ਅਫਗਾਨਿਸਤਾਨ ਦੇ ਜੂਨੀਅਰ ਕ੍ਰਿਕਟ ਕੋਚ ''ਤੇ 5 ਸਾਲ ਦੀ ਪਾਬੰਦੀ
Tuesday, Sep 08, 2020 - 12:24 AM (IST)
ਕਾਬੁਲ–ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਜੂਨੀਅਰ ਪੱਧਰ ਦੇ ਕੋਚ ਨੂਰ ਮੁਹੰਮਦ ਲਲਈ 'ਤੇ ਮੈਚਾਂ ਨੂੰ ਫਿਕਸ ਕਰਨ ਲਈ ਇਕ ਰਾਸ਼ਟਰੀ ਕ੍ਰਿਕਟਰ ਨਾਲ ਸੰਪਰਕ ਕਰਨ ਨੂੰ ਲੈ ਕੇ 5 ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਬੋਰਡ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਨੂਰ ਮੁਹੰਮਦ ਨੇ ਸ਼ਪਾਗੀਜਾ ਕ੍ਰਿਕਟ ਲੀਗ ਦੇ ਪਿਛਲੇ ਸੈਸ਼ਨ ਵਿਚ ਮੈਚਾਂ ਵਿਚ ਸਪਾਟ ਫਿਕਸਿੰਗ ਕਰਨ ਲਈ ਇਕ ਰਾਸ਼ਟਰੀ ਕ੍ਰਿਕਟਰ ਨਾਲ ਸੰਪਰਕ ਸਾਧਿਆ ਸੀ।