ਅਫਗਾਨਿਸਤਾਨ ਦੀਆਂ ਨਜ਼ਰਾਂ ਸੈਮੀਫਾਈਨਲ ’ਤੇ, ਕਮਜ਼ੋਰੀਆਂ ਤੋਂ ਪਾਰ ਪਾਉਣ ਉਤਰੇਗੀ ਦੱਖਣੀ ਅਫਰੀਕਾ
Friday, Nov 10, 2023 - 10:51 AM (IST)
ਅਹਿਮਦਾਬਾਦ–ਅਫਗਾਨਿਸਤਾਨ ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੈਚ ਵਿਚ ਸ਼ੁੱਕਰਵਾਰ ਨੂੰ ਉਤਰੇਗਾ ਤਾਂ ਉਸਦੀਆਂ ਨਜ਼ਰਾਂ ਇਕ ਹੋਰ ਵੱਡੀ ਟੀਮ ਨੂੰ ਹਰਾਉਣ ’ਤੇ ਹੋਣਗੀਆਂ ਜਦਕਿ ਦੱਖਣੀ ਅਫਰੀਕਾ ਟੀਚੇ ਦਾ ਪਿੱਛਾ ਕਰਦੇ ਹੋਏ ਆਪਣੀਆਂ ਕਮਜ਼ੋਰੀਆਂ ਤੋਂ ਪਾਰ ਪਾਉਣ ਦੀ ਕੋਸ਼ਿਸ਼ ਵਿਚ ਹੋਵੇਗੀ।
ਭਾਰਤ ਤੇ ਆਸਟ੍ਰੇਲੀਆ ਦੇ ਨਾਲ ਦੱਖਣੀ ਅਫਰੀਕਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚ ਚੁੱਕੀ ਹੈ, ਲਿਹਾਜ਼ਾ ਉਸਦੇ ਲਈ ਇਸ ਮੈਚ ਵਿਚ ਜ਼ਿਆਦਾ ਕੁਝ ਦਾਅ ’ਤੇ ਨਹੀਂ ਹੈ। 8 ਅੰਕਾਂ ਨਾਲ ਅਫਗਾਨਿਸਤਾਨ ਚੌਥੇ ਸਥਾਨ ਲਈ ਪਾਕਿਸਤਾਨ ਤੇ ਨਿਊਜ਼ੀਲੈਂਡ ਦੇ ਨਾਲ ਦੌੜ ਵਿਚ ਹੈ । ਹੁਣ ਉਸ ਨੂੰ ਟੂਰਨਾਮੈਂਟ ਵਿਚ ਬਣੇ ਰਹਿਣ ਲਈ ਦੱਖਣੀ ਅਫਰੀਕਾ ਨੂੰ ਹਰ ਹਾਲ ਵਿਚ ਹਰਾਉਣਾ ਪਵੇਗਾ। ਪਾਕਿਸਤਾਨ ਤੇ ਨਿਊਜ਼ੀਲੈਂਡ ਦੀ ਤੁਲਨਾ ਵਿਚ ਅਫਗਾਨਿਸਤਾਨ ਦੀ ਰਨ ਰੇਟ ਵੀ ਖਰਾਬ ਹੈ, ਲਿਹਾਜ਼ਾ ਉਸ ਨੂੰ ਵੱਡੇ ਫਰਕ ਨਾਲ ਜਿੱਤ ਤੇ ਦੂਜੇ ਮੈਚਾਂ ਦੇ ਨਤੀਜਿਆਂ ਦੇ ਅਨੁਕੂਲ ਰਹਿਣ ਦੀ ਉਮੀਦ ਵੀ ਕਰਨੀ ਪਵੇਗੀ।
ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਹਾਲ, ਬੋਰਡ ਪ੍ਰਧਾਨ ਸ਼ੰਮੀ ਨੇ ਦਿੱਤੀ ਸੀ ਅਦਾਲਤ 'ਚ ਚੁਣੌਤੀ
ਇਸ ਮੈਚ ਦਾ ਨਤੀਜਾ ਭਾਵੇਂ ਕੋਈ ਵੀ ਹੋਵੇ ਪਰ ਅਫਗਾਨਿਸਤਾਨ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਦੇ ਦਿਲ ਜਿੱਤੇ ਹਨ। ਉਸ ਨੇ 8 ਵਿਚੋਂ 4 ਮੈਚ ਜਿੱਤੇ ਹਨ। ਹੁਣ ਉਸ ਵਿਚ ਇਹ ਆਤਮਵਿਸ਼ਵਾਸ ਭਰ ਗਿਆ ਹੈ ਕਿ ਆਪਣਾ ਦਿਨ ਹੋਣ ’ਤੇ ਉਹ ਕਿਸੇ ਨੂੰ ਵੀ ਹਰਾ ਸਕਦਾ ਹੈ।
ਇੰਗਲੈਂਡ ਤੇ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਹਸ਼ਮਤਉੱਲ੍ਹਾ ਸ਼ਾਹਿਦੀ ਦੀ ਟੀਮ ਨੇ 5 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ ਲਗਭਗ ਹਰਾ ਹੀ ਦਿੱਤਾ ਸੀ ਪਰ ਗਲੇਨ ਮੈਕਸਵੈੱਲ ਨੇ ਚਮਤਕਾਰੀ ਪਾਰੀ ਖੇਡ ਕੇ ਜਿੱਤ ਦਿਵਾ ਦਿੱਤੀ। ਇਸ ਹਾਰ ਤੋਂ ਨਿਰਾਸ਼ ਅਫਗਾਨਿਸਤਾਨ ਟੀਮ ਨੂੰ ਹੁਣ ਨਵੇਂ ਸਿਰ ਤੋਂ ਮਨੋਬਲ ਵਧਾ ਕੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਇਸ ਟੂਰਨਾਮੈਂਟ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ, ਲਿਹਾਜ਼ਾ ਸ਼ਾਹਿਦੀ ਟਾਸ ਜਿੱਤਣ ’ਤੇ ਉਸ ਨੂੰ ਪਹਿਲਾਂ ਗੇਂਦਬਾਜ਼ੀ ਲਈ ਭੇਜਣਾ ਚਾਹੇਗਾ।
ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਦੀਆਂ ਕਮਜ਼ੋਰੀਆਂ ਉਜਾਗਰ ਹੋਈਆਂ ਹਨ। ਅਫਗਾਨਿਸਤਾਨ ਦੀ ਤਾਕਤ ਉਸਦੀ ਸਪਿਨ ਗੇਂਦਬਾਜ਼ੀ ਰਹੀ ਹੈ ਪਰ ਤੇਜ਼ ਗੇਂਦਬਾਜ਼ੀ ਤੋਂ ਵੀ ਉਸ ਨੂੰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।
ਉੱਥੇ ਹੀ, ਦੱਖਣੀ ਅਫਰੀਕਾ ਲਈ ਕਵਿੰਟਨ ਡੀ ਕੌਕ ਨੇ ਕਾਫੀ ਦੌੜਾਂ ਬਣਾਈਆਂ ਹਨ ਪਰ ਕਪਤਾਨ ਤੇਂਬਾ ਬਾਵੂਮਾ ਅਸਫਲ ਰਿਹਾ ਹੈ। ਉਹ ਬੀਮਾਰੀ ਕਾਰਨ ਦੋ ਮੈਚਾਂ ਵਿੱਚੋਂ ਬਾਹਰ ਸੀ, ਜਿਸ ਨਾਲ ਰੀਜਾ ਹੈਂਡ੍ਰਿਕਸ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੇ ਵਿਚਾਲੇ ਵਿਚ ਕਪਤਾਨ ਨੂੰ ਬਾਹਰ ਕਰਨਾ ਸੰਭਵ ਨਹੀਂ ਹੈ ਪਰ ਬਾਵੂਮਾ ਦਬਾਅ ਮਹਿਸੂਸ ਕਰ ਰਿਹਾ ਹੋਵੇਗਾ। ਸੈਮੀਫਾਈਨਲ ਤੋਂ ਪਹਿਲਾਂ ਉਸਦੇ ਕੋਲ ਲੈਅ ਵਿਚ ਪਰਤਣ ਦਾ ਸੁਨਹਿਰੀ ਮੌਕਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ