ਅਫਗਾਨੀ ਬੱਲੇਬਾਜ਼ ਨੇ ਠੋਕਿਆ ਤੂਫਾਨੀ ਸੈਂਕੜਾ, ਗੇਲ ਦੇ ਸਟਾਈਲ 'ਚ ਮਨਾਇਆ ਜਸ਼ਨ

Wednesday, May 22, 2019 - 02:11 PM (IST)

ਅਫਗਾਨੀ ਬੱਲੇਬਾਜ਼ ਨੇ ਠੋਕਿਆ ਤੂਫਾਨੀ ਸੈਂਕੜਾ, ਗੇਲ ਦੇ ਸਟਾਈਲ 'ਚ ਮਨਾਇਆ ਜਸ਼ਨ

ਨਵੀਂ ਦਿੱਲੀ : ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ ਮੁਹੰਮਦ ਸ਼ਹਿਜਾਦ ਨੇ ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਖੇਡੇ ਗਏ ਅਭਿਆਸ ਮੈਚ 'ਚ ਆਇਰਲੈਂਡ ਦੇ ਗੇਂਦਬਾਜ਼ਾਂ ਦੀ ਕਾਫੀ ਮਾਰ ਕੁਟਾਈ ਕਰਦੇ ਹੋਏ 16 ਚੌਕਿਆਂ ਨਾਲ ਭਰੀ ਸੈਂਕੜੇ ਵਾਲੀ ਪਾਰੀ ਖੇਡ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸ਼ਹਿਜਾਦ ਨੇ ਸੈਂਕੜੇ ਵਾਲੀ ਪਾਰੀ ਦੇ ਦੌਰਾਨ ਨਾ ਸਿਰਫ ਵੱਡੇ-ਵੱਡੇ ਸ਼ਾਟ ਲਗਾਏ ਨਾਲ ਹੀ ਸੈਂਕੜਾ ਪੂਰਾ ਹੋਣ 'ਤੇ ਉਨ੍ਹਾਂ ਨੇ ਕ੍ਰਿਸ ਗੇਲ ਸਟਾਇਲ 'ਚ ਜਸ਼ਨ ਵੀ ਮਨਾਇਆ। ਸ਼ਹਿਜਾਦ ਨੇ 88 ਗੇਂਦਾਂ 'ਚ 101 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ ਨਾਲ 16 ਚੌਕੇ ਨਿਕਲੇ।PunjabKesari
ਸ਼ਹਿਜਾਦ ਨੇ 40 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੀ ਲੈਅ ਬਰਕਰਾਰ ਰੱਖੀ ਤੇ ਸੈਂਕੜੇ ਤੱਕ ਪਹੁੰਚ ਗਏ। ਸ਼ਹਿਜਾਦ ਨੇ ਸੈਕੜਾਂ ਪੂਰਾ ਹੋਣ ਤੋਂ ਬਾਅਦ ਆਪਣਾ ਹੈਲਮੈੱਟ ਉਤਾਰਿਆ ਤੇ ਆਪਣੇ ਬੱਲੇ ਦੇ ਉਪਰ ਲਟਕਾ ਦਿੱਤਾ। ਵੈਸਟਇੰਡੀਜ਼ ਦੇ ਦਿੱਗਜ ਕ੍ਰਿਕਟਰ ਕ੍ਰਿਸ ਗੇਲ ਵੀ ਕੁਝ ਇਸੇ ਤਰ੍ਹਾਂ ਆਪਣੇ ਸੈਂਕੜੇ ਦਾ ਜਸ਼ਨ ਮਨਾਉਂਦੇ ਹੋਏ ਗੁਜ਼ਰੇ ਮਹੀਨੇ ਦਿਸੇ ਸਨ।


Related News