ਐਡਲਟ ਫਿਲਮ ਸਟਾਰ ਨੇ ਵਿਰਾਟ ਕੋਹਲੀ ਨਾਲ ਸਾਂਝੀ ਕੀਤੀ ਤਸਵੀਰ ! ਮਚੀ ਹਲਚਲ

Friday, Jan 09, 2026 - 02:11 PM (IST)

ਐਡਲਟ ਫਿਲਮ ਸਟਾਰ ਨੇ ਵਿਰਾਟ ਕੋਹਲੀ ਨਾਲ ਸਾਂਝੀ ਕੀਤੀ ਤਸਵੀਰ ! ਮਚੀ ਹਲਚਲ

ਐਂਟਰਟੇਨਮੈਂਟ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ, ਪਰ ਇਸ ਵਾਰ ਚਰਚਾ ਦਾ ਕਾਰਨ ਕੋਈ ਸੈਂਕੜਾ ਨਹੀਂ, ਸਗੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਤਸਵੀਰ ਹੈ। 8 ਜਨਵਰੀ ਨੂੰ ਸੋਸ਼ਲ ਮੀਡੀਆ 'ਤੇ ਉਸ ਸਮੇਂ ਹਲਚਲ ਮਚ ਗਈ ਜਦੋਂ ਅਮਰੀਕਾ ਦੀ ਮਸ਼ਹੂਰ ਐਡਲਟ ਫਿਲਮ ਸਟਾਰ ਕੇਂਦਰਾ ਲਸਟ (Kendra Lust) ਨੇ ਵਿਰਾਟ ਕੋਹਲੀ ਨਾਲ ਇੱਕ ਫੋਟੋ ਸਾਂਝੀ ਕੀਤੀ।

ਇਹ ਵੀ ਪੜ੍ਹੋ: ‘ਪਹਿਲਾਂ ਗੋਲੀ ਮਾਰਾਂਗੇ, ਫਿਰ ਗੱਲ’— ਡੈਨਮਾਰਕ ਦੀ US ਨੂੰ ਸਿੱਧੀ ਧਮਕੀ

PunjabKesari

ਕੀ ਲਿਖਿਆ ਹੈ ਪੋਸਟ ਵਿੱਚ?

ਇਸ ਪੋਸਟ ਵਿੱਚ ਕੇਂਦਰਾ ਨੇ ਵਿਰਾਟ ਕੋਹਲੀ ਨਾਲ ਖੜ੍ਹੇ ਹੋ ਕੇ ਤਸਵੀਰ ਖਿਚਵਾਈ ਹੈ। ਇਸ ਦੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ, "ਅਣਕਿਆਸੀਆਂ ਮੁਲਾਕਾਤਾਂ ਹਮੇਸ਼ਾ ਸਭ ਤੋਂ ਵਧੀਆ ਹੁੰਦੀਆਂ ਹਨ — ਇੱਕ ਅਸਲੀ ਪ੍ਰੇਰਨਾ ਅਤੇ ਬਹੁਤ ਹੀ ਨਿਮਰ ਇਨਸਾਨ (Truly down-to-earth)।"

ਇਹ ਵੀ ਪੜ੍ਹੋ: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਇਸ ਦੇਸ਼ ਦੀ ਧਰਤੀ, ਦੇਰ ਰਾਤ ਬਿਸਤਰੇ ਛੱਡ ਬਾਹਰ ਨੂੰ ਭੱਜੇ ਲੋਕ

ਪ੍ਰਸ਼ੰਸਕਾਂ ਨੇ ਦੱਸਿਆ 'ਫੇਕ' 

ਇੰਸਟਾਗ੍ਰਾਮ 'ਤੇ ਸਾਂਝੀ ਹੋਈ ਇਸ ਫੋਟੋ ਨੂੰ ਦੇਖ ਕੇ ਜ਼ਿਆਦਾਤਰ ਪ੍ਰਸ਼ੰਸਕਾਂ ਨੇ ਇਸ ਨੂੰ ਨਕਲੀ (Fake) ਜਾਂ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਦੁਆਰਾ ਤਿਆਰ ਕੀਤੀ ਗਈ ਤਸਵੀਰ ਦੱਸਿਆ ਹੈ।

ਇਹ ਵੀ ਪੜ੍ਹੋ: ਮਹਾਕੁੰਭ ਦੀ ਵਾਇਰਲ ਗਰਲ ਮੋਨਾਲੀਸਾ ਨੇ ਰਚਾਇਆ ਵਿਆਹ ? ਤਸਵੀਰਾਂ ਹੋਈਆਂ ਵਾਇਰਲ

PunjabKesari

ਸਲਮਾਨ ਅਤੇ ਸ਼ਾਹਰੁਖ ਨਾਲ ਵੀ ਪਾ ਚੁੱਕੀ ਹੈ ਫੋਟੋਆਂ 

ਦੱਸ ਦੇਈਏ ਕਿ ਕੈਂਡਰਾ ਲਸਟ ਵੱਲੋਂ ਅਜਿਹੀ ਤਸਵੀਰ ਸਾਂਝੀ ਕਰਨ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ 27 ਦਸੰਬਰ ਨੂੰ ਸਲਮਾਨ ਖਾਨ ਦੇ ਜਨਮਦਿਨ ਮੌਕੇ ਵੀ ਉਸਨੇ ਸਲਮਾਨ ਨਾਲ ਇੱਕ ਫੋਟੋ ਸ਼ੇਅਰ ਕਰਕੇ ਦਾਅਵਾ ਕੀਤਾ ਸੀ ਕਿ ਉਹ ਸਭ ਤੋਂ ਵੱਡੇ ਦਿਲ ਵਾਲੇ ਇਨਸਾਨ ਨੂੰ ਮਿਲ ਕੇ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ। ਇਸੇ ਤਰ੍ਹਾਂ ਪਿਛਲੇ ਸਾਲ 19 ਅਕਤੂਬਰ 2025 ਨੂੰ ਉਸਨੇ ਸ਼ਾਹਰੁਖ ਖਾਨ ਨਾਲ ਵੀ ਆਪਣੀ ਇੱਕ ਫੋਟੋ ਸਾਂਝੀ ਕੀਤੀ ਸੀ, ਜਿਸ 'ਤੇ ਯੂਜ਼ਰਸ ਨੇ ਕਈ ਤਰ੍ਹਾਂ ਦੇ ਕਮੈਂਟ ਕੀਤੇ ਸਨ।

ਇਹ ਵੀ ਪੜ੍ਹੋ: ‘ਬਾਲਿਕਾ ਵਧੂ’ ਫੇਮ ਅਵਿਕਾ ਗੌਰ ਨੇ ਪ੍ਰੈਗਨੈਂਸੀ ਦੀਆਂ ਅਫਵਾਹਾਂ ‘ਤੇ ਤੋੜੀ ਚੁੱਪ; ਦੱਸਿਆ ਪੂਰਾ ਸੱਚ

PunjabKesari


author

cherry

Content Editor

Related News