ਵਿਰਾਟ ਕੋਹਲੀ ਨੇ Like ਤੋਂ ਬਾਅਦ Unlike ਕੀਤੀ ਜਰਮਨ ਹਸੀਨਾ ਦੀ ਫੋਟੋ, ਹੁਣ ਮਾਡਲ ਨੇ ਟ੍ਰੋਲਿੰਗ ''ਤੇ ਤੋੜੀ ਚੁੱਪੀ

Saturday, Apr 18, 2026 - 02:37 AM (IST)

ਵਿਰਾਟ ਕੋਹਲੀ ਨੇ Like ਤੋਂ ਬਾਅਦ Unlike ਕੀਤੀ ਜਰਮਨ ਹਸੀਨਾ ਦੀ ਫੋਟੋ, ਹੁਣ ਮਾਡਲ ਨੇ ਟ੍ਰੋਲਿੰਗ ''ਤੇ ਤੋੜੀ ਚੁੱਪੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਦੇ ਇੱਕ ਸੋਸ਼ਲ ਮੀਡੀਆ 'ਲਾਈਕ' ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ। ਅਵਨੀਤ ਕੌਰ ਤੋਂ ਬਾਅਦ ਹੁਣ ਵਿਰਾਟ ਕੋਹਲੀ ਵੱਲੋਂ ਜਰਮਨ ਇੰਫਲੂਐਂਸਰ ਅਤੇ ਮਾਡਲ ਲਿਜ਼ਲੈਜ਼ (Lizlaz) ਦੀ ਇੱਕ ਗਲੈਮਰਸ ਤਸਵੀਰ ਲਾਈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਯੂਜ਼ਰਸ ਨੇ ਇਸ ਨੂੰ ਨੋਟਿਸ ਕੀਤਾ, ਸੋਸ਼ਲ ਮੀਡੀਆ 'ਤੇ ਵਿਰਾਟ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਤਸਵੀਰ ਨੂੰ 'ਅਨਲਾਈਕ' ਕਰ ਦਿੱਤਾ।

PunjabKesari

ਮਾਡਲ ਲਿਜ਼ਲੈਜ਼ ਨੇ ਦਿੱਤੀ ਪ੍ਰਤੀਕਿਰਿਆ
ਇਸ ਪੂਰੇ ਵਿਵਾਦ 'ਤੇ ਹੁਣ ਜਰਮਨ ਮਾਡਲ ਲਿਜ਼ਲੈਜ਼ ਨੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਵਿਰਾਟ ਕੋਹਲੀ ਲਈ ਬੁਰਾ ਮਹਿਸੂਸ ਕਰ ਰਹੀ ਹੈ। ਲਿਜ਼ਲੈਜ਼ ਅਨੁਸਾਰ, ਉਨ੍ਹਾਂ ਨੂੰ ਇਸ ਬਾਰੇ ਖ਼ਬਰਾਂ ਅਤੇ ਲੋਕਾਂ ਦੇ ਮੈਸੇਜਾਂ ਰਾਹੀਂ ਪਤਾ ਲੱਗਾ ਕਿ ਵਿਰਾਟ ਨੇ ਉਨ੍ਹਾਂ ਦੀ ਫੋਟੋ ਲਾਈਕ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਗੱਲ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ।

PunjabKesari

ਕੋਹਲੀ ਦੀ ਫੈਨ ਹੈ ਜਰਮਨ ਮਾਡਲ
ਲਿਜ਼ਲੈਜ਼ ਨੇ ਦੱਸਿਆ ਕਿ ਉਹ ਪਿਛਲੇ ਸਾਲ ਪਹਿਲੀ ਵਾਰ ਭਾਰਤ ਆਈ ਸੀ ਅਤੇ ਬੈਂਗਲੁਰੂ ਵਿੱਚ ਰਹਿਣ ਦੌਰਾਨ ਉਨ੍ਹਾਂ ਨੂੰ ਕ੍ਰਿਕਟ ਦੀ ਲਤ ਲੱਗ ਗਈ ਸੀ। ਉਹ ਰੋਇਲ ਚੈਲੇਂਜਰਜ਼ ਬੈਂਗਲੁਰੂ (RCB) ਦੀ ਵੱਡੀ ਪ੍ਰਸ਼ੰਸਕ ਹੈ ਅਤੇ ਵਿਰਾਟ ਕੋਹਲੀ ਨੂੰ ਇੱਕ ਸ਼ਾਨਦਾਰ ਖਿਡਾਰੀ ਮੰਨਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੋਈ ਸੀ ਕਿ ਵਿਰਾਟ ਨੇ ਉਨ੍ਹਾਂ ਦੀ ਤਸਵੀਰ ਲਾਈਕ ਕੀਤੀ ਸੀ।

PunjabKesari

ਅਨਲਾਈਕ ਕਰਨ 'ਤੇ ਨਹੀਂ ਹੋਇਆ ਦੁੱਖ
ਜਦੋਂ ਲਿਜ਼ਲੈਜ਼ ਤੋਂ ਪੁੱਛਿਆ ਗਿਆ ਕਿ ਕੀ ਵਿਰਾਟ ਦੇ ਫੋਟੋ ਅਨਲਾਈਕ ਕਰਨ 'ਤੇ ਉਨ੍ਹਾਂ ਨੂੰ ਦੁੱਖ ਹੋਇਆ, ਤਾਂ ਉਨ੍ਹਾਂ ਕਿਹਾ ਕਿ ਅਜਿਹਾ ਬਿਲਕੁਲ ਨਹੀਂ ਹੈ। ਉਨ੍ਹਾਂ ਮੁਤਾਬਕ, ਸ਼ਾਇਦ ਵਿਰਾਟ ਦਾ ਇਰਾਦਾ ਵਿਵਾਦ ਖੜ੍ਹਾ ਕਰਨਾ ਨਹੀਂ ਸੀ ਅਤੇ ਉਹ ਉਨ੍ਹਾਂ ਦੇ ਸਮਰਥਨ ਦੀ ਕਦਰ ਕਰਦੀ ਹੈ। ਇਸ ਘਟਨਾ ਤੋਂ ਬਾਅਦ ਲਿਜ਼ਲੈਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ ਹੈ ਅਤੇ ਉਨ੍ਹਾਂ ਨੂੰ ਕੰਮ ਦੇ ਕਈ ਆਫਰ ਵੀ ਮਿਲ ਰਹੇ ਹਨ। 

PunjabKesari


author

Inder Prajapati

Content Editor

Related News