IPL 2026 : ''ਸਰਪੰਚ ਸਾਬ੍ਹ'' ਨੇ ਬਣਾ ''ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ ਵੀ ਛੱਡਿਆ ਪਿੱਛੇ
Friday, Apr 17, 2026 - 01:34 PM (IST)
ਸਪੋਰਟਸ ਡੈਸਕ : ਆਈ.ਪੀ.ਐੱਲ. (IPL) ਵਿੱਚ ਜਦੋਂ ਵੀ 'ਰਨ ਚੇਜ਼' ਯਾਨੀ ਟੀਚੇ ਦਾ ਪਿੱਛਾ ਕਰਨ ਦੀ ਗੱਲ ਆਉਂਦੀ ਹੈ, ਤਾਂ ਸਭ ਤੋਂ ਪਹਿਲਾਂ ਵਿਰਾਟ ਕੋਹਲੀ ਦਾ ਨਾਮ ਜ਼ਹਿਨ ਵਿੱਚ ਆਉਂਦਾ ਹੈ, ਪਰ ਪਿਛਲੇ ਦੋ ਸਾਲਾਂ ਦੇ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੰਜਾਬ ਕਿੰਗਜ਼ ਦੇ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਹੁਣ ਆਈ.ਪੀ.ਐੱਲ. ਦੇ ਅਸਲੀ 'ਚੇਜ਼ ਮਾਸਟਰ' ਬਣ ਗਏ ਹਨ, ਜਿਨ੍ਹਾਂ ਨੇ ਸਫਲ ਰਨ ਚੇਜ਼ ਦੇ ਮਾਮਲੇ ਵਿੱਚ 'ਕਿੰਗ ਕੋਹਲੀ' ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਾਲ 2024 ਤੋਂ ਲੈ ਕੇ ਹੁਣ ਤੱਕ ਆਈ.ਪੀ.ਐੱਲ. ਵਿੱਚ ਸਫਲਤਾਪੂਰਵਕ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੁਣ ਸ਼੍ਰੇਅਸ ਅਈਅਰ ਦੇ ਨਾਮ ਹੋ ਗਿਆ ਹੈ। ਅਈਅਰ ਨੇ 14 ਪਾਰੀਆਂ ਵਿੱਚ 621 ਦੌੜਾਂ ਬਣਾਈਆਂ ਹਨ, ਜਦਕਿ ਵਿਰਾਟ ਕੋਹਲੀ ਨੇ 11 ਪਾਰੀਆਂ ਵਿੱਚ 618 ਦੌੜਾਂ ਬਣਾਆਂ ਹਨ। ਇਸ ਸੂਚੀ ਵਿੱਚ ਜੋਸ ਬਟਲਰ (549 ਰਨ) ਤੀਜੇ ਅਤੇ ਪ੍ਰਭਸਿਮਰਨ ਸਿੰਘ (500 ਰਨ) ਪੰਜਵੇਂ ਨੰਬਰ 'ਤੇ ਹਨ।
ਹੁਣ ਜੇਕਰ ਅਈਅਰ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਫਲ ਰਨ ਚੇਜ਼ ਦੌਰਾਨ ਉਨ੍ਹਾਂ ਦੀ ਬੱਲੇਬਾਜ਼ੀ ਔਸਤ 124.20 ਰਹੀ ਹੈ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 173.5 ਰਿਹਾ ਹੈ ਅਤੇ ਉਨ੍ਹਾਂ ਨੇ 7 ਅਰਧ ਸੈਂਕੜੇ ਜੜੇ ਹਨ। ਮੁੰਬਈ ਇੰਡੀਅਨਜ਼ ਵਿਰੁੱਧ ਹਾਲ ਹੀ ਵਿੱਚ ਖੇਡੇ ਗਏ ਮੈਚ ਵਿੱਚ ਵੀ ਅਈਅਰ ਨੇ 35 ਗੇਂਦਾਂ ਵਿੱਚ 66 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ। ਸ਼੍ਰੇਅਸ ਅਈਅਰ ਇਸ ਸੀਜ਼ਨ ਵਿੱਚ ਸ਼ਾਨਦਾਰ ਫਾਰਮ ਵਿੱਚ ਹਨ। ਉਨ੍ਹਾਂ ਨੇ ਇਸ ਸੀਜ਼ਨ ਵਿੱਚ ਲਗਾਤਾਰ ਤਿੰਨ ਅਰਧ ਸੈਂਕੜੇ ਲਗਾਏ ਹਨ ਅਤੇ ਇਹ ਤਿੰਨੋਂ ਹੀ ਟੀਚੇ ਦਾ ਪਿੱਛਾ ਕਰਦੇ ਹੋਏ ਆਏ ਹਨ। ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ 50 ਦੌੜਾਂ, ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਅਜੇਤੂ 69 ਦੌੜਾਂ ਅਤੇ ਹੁਣ ਮੁੰਬਈ ਵਿਰੁੱਧ 66 ਦੌੜਾਂ ਬਣਾ ਕੇ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
