ਆਦਿਤਿਆ ਮਿੱਤਲ ਬਣੇ ਭਾਰਤ ਦੇ 77ਵੇਂ ਸ਼ਤਰੰਜ ਗ੍ਰੈਂਡ ਮਾਸਟਰ

12/07/2022 1:51:44 PM

ਬਾਰਸੀਲੋਨਾ, ਸਪੇਨ (ਨਿਕਲੇਸ਼ ਜੈਨ)- ਭਾਰਤ ਦੇ 16 ਸਾਲਾ ਸ਼ਤਰੰਜ ਖਿਡਾਰੀ ਆਦਿਤਿਆ ਮਿੱਤਲ ਨੇ ਸਪੇਨ ਵਿੱਚ ਚੱਲ ਰਹੇ ਲੋਬਰੇਗਾਟ ਅੰਤਰਰਾਸ਼ਟਰੀ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਦੌਰ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਸਪੇਨ ਦੇ ਵਾਜੇਹੋ ਪੋਂਸ ਖਿਲਾਫ ਡਰਾਅ ਖੇਡ ਕੇ ਗ੍ਰੈਂਡ ਮਾਸਟਰ ਖਿਤਾਬ ਜਿੱਤ ਲਿਆ ਹੈ। ਉਸਨੇ ਗ੍ਰੈਂਡ ਮਾਸਟਰ ਬਣਨ ਲਈ ਸਰਬੀਆ ਓਪਨ 2021, ਲੋਬਰੇਗਾਟ ਓਪਨ 2021 ਅਤੇ ਸਰਬੀਆ ਓਪਨ 2022 ਵਿੱਚ ਪਹਿਲਾਂ ਹੀ ਤਿੰਨ GM ਮਾਪਦੰਡ ਪ੍ਰਾਪਤ ਕਰ ਲਏ ਸਨ, ਪਰ ਉਸਨੇ ਗ੍ਰੈਂਡ ਮਾਸਟਰ ਬਣਨ ਲਈ ਜ਼ਰੂਰੀ ਚੌਥੀ ਸ਼ਰਤ 2500 ਫੀਡੇ ਰੇਟਿੰਗ ਨੂੰ ਪਾਰ ਕਰਨ ਦੀ ਰਸਮ ਪੂਰੀ ਕੀਤੀ ਤੇ ਗ੍ਰੈਂਡ ਮਾਸਟਰ ਬਣਨ ਦਾ ਕਮਾਲ ਕੀਤਾ।

ਭਾਰਤ ਦੇ ਦੂਜੇ ਗ੍ਰੈਂਡਮਾਸਟਰ ਪ੍ਰਵੀਨ ਥਿਪਸੇ ਤੋਂ 25 ਸਾਲ ਬਾਅਦ ਆਦਿਤਿਆ ਇਹ ਉਪਲਬਧੀ ਹਾਸਲ ਕਰਨ ਵਾਲਾ ਦੂਜਾ ਮੁੰਬਈ ਵਸਨੀਕ ਹੈ ।ਆਦਿਤਿਆ ਵਰਤਮਾਨ ਵਿੱਚ 2 ਜਿੱਤਾਂ ਅਤੇ 2 ਡਰਾਅ ਦੇ ਨਾਲ ਛੇ ਰਾਊਂਡਾਂ ਤੋਂ ਬਾਅਦ 5 ਅੰਕਾਂ ਨਾਲ ਲੋਬਰੇਗਟ ਇੰਟਰਨੈਸ਼ਨਲ ਸ਼ਤਰੰਜ ਵਿੱਚ ਖੇਡ ਰਿਹਾ ਹੈ ਅਤੇ ਉਸਦਾ ਰੇਟਿੰਗ ਪ੍ਰਦਰਸ਼ਨ 2750 ਹੈ। ਇਸ ਦੌਰਾਨ ਉਸਨੇ ਜਰਮਨੀ ਦੇ ਗ੍ਰੈਂਡਮਾਸਟਰ ਸਵਾਨ ਫ੍ਰੇਡਿਕ ਅਤੇ ਬੁਲਗਾਰੀਆ ਦੇ ਇਵਾਨ ਚੇਪਾਰਿਨੋਵ ਉੱਤੇ ਸ਼ਾਨਦਾਰ ਜਿੱਤ ਦਰਜ ਕੀਤੀ। 


Tarsem Singh

Content Editor

Related News