ਅਦਿਤੀ ਅਸ਼ੋਕ ਸੰਯੁਕਤ 62ਵੇਂ ਸਥਾਨ ’ਤੇ
Saturday, Jul 03, 2021 - 05:39 PM (IST)
ਸਪੋਰਟਸ ਡੈਸਕ— ਭਾਰਤੀ ਗੋਲਫ਼ਰ ਅਦਿਤੀ ਅਸ਼ੋਕ ਨੇ ਇੱਥੇ ਐੱਲ. ਪੀ. ਜੀ. ਏ. ਟੂਰ ’ਤੇ ਟੈਕਸਾਸ ’ਚ ‘ਵਾਲੰਟੀਅਰਸ ਆਫ਼ ਅਮਰੀਕਾ ਕਲਾਸਿਕ’ ਗੋਲਫ਼ ਟੂਰਨਾਮੈਂਟ ਦੇ ਦੂਜੇ ਦੌਰ ਦੇ ਆਖ਼ਰੀ 18ਵੇਂ ਹੋਲ ’ਚ ਬਰਡੀ ਹਾਸਲ ਕੀਤੀ। ਅਦਿਤੀ ਨੇ ਕਟ ’ਚ ਪ੍ਰਵੇਸ਼ ਕਰਨ ਦੀ ਉਮੀਦ ਬਣਾਈ ਰੱਖੀ ਜਿਸ ਦਾ ਫ਼ੈਸਲਾ ਹੋਰ ਗੋਲਫ਼ਰਾਂ ਦੇ ਦੂਜੇ ਦੌਰ ਦੇ ਬਾਅਦ ਹੋਵੇਗਾ। ਅਦਿੱਤੀ ਨੇ ਦੋਵੇਂ ਦੌਰ ’ਚ 71-71 ਦਾ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ 62ਵੇਂ ਸਥਾਨ ’ਤੇ ਚਲ ਰਹੀ ਹੈ।