ਆਦਿਲ ਬੇਦੀ ਨੇ ਜਿੱਤਿਆ ਬੰਗਾਲ ਓਪਨ ਗੋਲਫ
Monday, Mar 16, 2020 - 02:50 AM (IST)

ਕੋਲਕਾਤਾ— ਚੰਡੀਗੜ੍ਹ ਦੇ 19 ਸਾਲਾ ਆਦਿਲ ਬੇਦੀ ਨੇ ਪਲੇਅ ਆਫ ਵਿਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਪੁਣੇ ਦੇ ਉਦਯਨ ਮਾਨੇ ਨੂੰ ਐਤਵਾਰ ਨੂੰ ਹਰਾ ਕੇ 30 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਬੰਗਾਲ ਓਪਨ ਗੋਲਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਟਾਲੀਗੰਜ ਕਲੱਬ ਵਿਚ ਖੇਡੀ ਗਈ ਇਸ ਚੈਂਪੀਅਨਸ਼ਿਪ ਵਿਚ ਖਿਤਾਬ ਦਾ ਫੈਸਲਾ ਪਲੇਅ ਆਫ ਵਿਚ ਜਾ ਕੇ ਹੋਇਆ ਤੇ ਬੇਦੀ ਨੇ ਛੇਵੇਂ ਪਲੇਅ ਆਫ ਹੋਲ 'ਤੇ ਮਾਨੇ ਨੂੰ ਹਰਾ ਦਿੱਤਾ। ਇਸ ਦੇ ਨਾਲ ਮਾਨੇ ਦਾ ਪੀ. ਜੀ. ਟੀ. ਆਈ. ਵਿਚ ਲਗਾਤਾਰ 3 ਖਿਤਾਬ ਜਿੱਤਣ ਦਾ ਕ੍ਰਮ ਵੀ ਟੁੱਟ ਗਿਆ।