ਅਦਾਕਾਰਾ ਸਵਰਾ ਭਾਸਕਰ ਨੇ ਕੀਤਾ ਸ਼ੋਇਬ ਅਖ਼ਤਰ ਦਾ ਸਮਰਥਨ

04/26/2021 1:11:26 PM

ਸਪੋਰਟਸ ਡੈਸਕ : ਭਾਰਤ ’ਚ ਕੋਰੋਨਾ ਮਹਾਮਾਰੀ ਦਿਨੋ ਦਿਨ ਖਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ। ਦੇਸ਼ ’ਚ ਕੋਰੋਨਾ ਵਾਇਰਸ ਦਾ ਇਕ ਨਵਾਂ ਰੂਪ ਦੇਖਣ ਨੂੰ ਮਿਲ ਰਿਹਾ ਹੈ ਤੇ  ਇਕ ਦਿਨ ’ਚ ਤਕਰੀਬਨ ਸਾਢੇ 3 ਲੱਖ ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਵਾਇਰਸ ਨਾਲ ਦੇਸ਼ ’ਚ ਪਿਛਲੇ 24 ਘੰਟਿਆਂ ’ਚ 2767 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮਾਹਿਰਾਂ ਮੁਤਾਬਕ ਇਸ ਵਾਰ ਕੋਰੋਨਾ ਦਾ ਨਵਾਂ ਵੇਰੀਐਂਟ ਜ਼ਿਆਦਾ ਖ਼ਤਰਨਾਕ ਹੈ ਅਤੇ ਮੌਤਾਂ ਵੀ ਜ਼ਿਆਦਾ ਹੋ ਰਹੀਆਂ ਹਨ। ਅਜਿਹੀ ਹਾਲਤ ’ਚ ਭਾਰਤ ਨਾਲ ਗੁਆਂਢੀ ਦੇਸ਼ ਵੀ ਖੜ੍ਹਾ ਹੋ ਗਿਆ ਹੈ।

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਅਖ਼ਤਰ ਨੇ ਭਾਰਤ ਦੇ ਸਮਰਥਨ ’ਚ ਇਕ ਵੀਡੀਓ ਸ਼ੇਅਰ ਕੀਤੀ ਹੈ। ਸ਼ੋਇਬ ਨੇ ਆਪਣੇ ਪ੍ਰਸ਼ੰਸਕਾਂ ਤੋਂ ਇਸ ਵਾਇਰਸ ਨੂੰ ਕਾਬੂ ਕਰਨ ਲਈ ਭਾਰਤ ਦੀ ਮਦਦ ਕਰਨ ਲਈ ਕਿਹਾ ਹੈ। ਸ਼ੋਇਬ ਅਖਤਰ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਸੀ, ‘‘ਭਾਰਤ ਕੋਰੋਨਾ ਨਾਲ ਸੰਘਰਸ਼ ਕਰ ਰਿਹਾ ਹੈ। ਵਿਸ਼ਵ ਪੱਧਰੀ ਸਮਰਥਨ ਦੀ ਲੋੜ ਹੈ। ਹੈਲਥ ਕੇਅਰ ਸਿਸਟਮ ਗੜਬੜਾ ਗਿਆ ਹੈ। ਇਹ ਮਹਾਮਾਰੀ ਹੈ। ਅਸੀਂ ਸਾਰੇ ਨਾਲ ਹਾਂ। ਇਕ-ਦੂਜੇ ਦਾ ਸਮਰਥਨ ਕਰਨਾ ਚਾਹੀਦਾ ਹੈ।’’

 

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀ ਸ਼ੋਇਬ ਅਖ਼ਤਰ ਦਾ ਸਮਰਥਨ ਕੀਤਾ ਹੈ। ਸਵਰਾ ਨੇ ਸ਼ੋਇਬ ਦਾ ਧੰਨਵਾਦ ਕਰਦਿਆਂ ਟਵੀਟ ਕੀਤਾ, ‘‘ਧੰਨਵਾਦ ਸ਼ੋਇਬ ਅਖ਼ਤਰ ਜੀ, ਇਨ੍ਹਾਂ ਸ਼ਬਦਾਂ ਤੇ ਮਾਨਵਤਾ ਲਈ ਦਿਲ ਤੋਂ ਧੰਨਵਾਦ।’’

 

ਇਸ ਤੋਂ ਪਹਿਲਾਂ ਸੁਰੇਸ਼ ਰੈਨਾ ਨੇ ਵੀ ਕੋਰੋਨਾ ਦੀ ਇਸ ਸਥਿਤੀ ’ਤੇ ਚਿੰਤਾ ਪ੍ਰਗਟਾਈ ਸੀ। ਰੈਨਾ ਨੇ ਟਵੀਟ ਕੀਤਾ ਸੀ, ‘‘ਭਾਰਤ ਅੱਜ ਮੁਸ਼ਕਿਲ ਦੌਰ ’ਚੋਂ ਲੰਘ ਰਿਹਾ ਹੈ। ਸਿਹਤ ਸਹੂਲਤਾਂ ਹੌਲੀ-ਹੌਲੀ ਗੜਬੜਾ ਰਹੀਆਂ ਹਨ। ਆਪਣੇ ਨਜ਼ਦੀਕੀ ਨੂੰ ਇਸ ਨਾਲ ਜੰਗ ਲੜਦੇ ਦੇਖਣ ਤੋਂ ਦੁਖਦ ਕੁਝ ਨਹੀਂ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ, ਜਿਨ੍ਹਾਂ ਨੇ ਵੀ ਘਰ ’ਚ ਰਹਿਣ ਦਾ ਫੈਸਲਾ ਕੀਤਾ ਹੈ, ਉਹ ਕ੍ਰਿਪਾ ਕਰਕੇ ਘਰ ’ਚ ਹੀ ਰਹਿਣ।’’


Manoj

Content Editor

Related News