ਜਦੋਂ ਮੈਂ ਸਿਫਰ ''ਤੇ ਆਊਟ ਹੋਇਆ ਤਾਂ ਯੁਵਰਾਜ ਬਹੁਤ ਖੁਸ਼ ਸਨ, ਸੈਂਕੜੇ ਵਾਲੀ ਪਾਰੀ ਤੋਂ ਬਾਅਦ ਅਭਿਸ਼ੇਕ ਸ਼ਰਮਾ ਦਾ ਖੁਲਾਸਾ

Monday, Jul 08, 2024 - 02:52 PM (IST)

ਹਰਾਰੇ : ਭਾਰਤ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਜ਼ਿੰਬਾਬਵੇ ਦੇ ਖਿਲਾਫ ਟੀ-20 ਅੰਤਰਰਾਸ਼ਟਰੀ ਡੈਬਿਊ 'ਤੇ ਸਿਫਰ 'ਤੇ ਆਊਟ ਹੋਏ ਤਾਂ ਉਨ੍ਹਾਂ ਦੇ ਮੈਂਟਰ ਯੁਵਰਾਜ ਸਿੰਘ ਬਹੁਤ ਖੁਸ਼ ਸਨ ਕਿਉਂਕਿ ਸਾਬਕਾ ਆਲਰਾਊਂਡਰ ਦਾ ਮੰਨਣਾ ਹੈ ਕਿ ਇਹ ਇਕ ਚੰਗੀ ਸ਼ੁਰੂਆਤ ਹੈ। ਅਭਿਸ਼ੇਕ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕਰਦੇ ਹੋਏ ਆਪਣਾ ਖਾਤਾ ਨਹੀਂ ਖੋਲ੍ਹ ਸਕੇ। ਜ਼ਿੰਬਾਬਵੇ ਨੇ ਇਹ ਮੈਚ 13 ਦੌੜਾਂ ਨਾਲ ਜਿੱਤ ਲਿਆ।

ਹਾਲਾਂਕਿ ਅਭਿਸ਼ੇਕ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜੇ ਮੈਚ 'ਚ 47 ਗੇਂਦਾਂ 'ਚ 100 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਭਾਰਤ ਇਹ ਮੈਚ 100 ਦੌੜਾਂ ਨਾਲ ਜਿੱਤਣ 'ਚ ਸਫਲ ਰਿਹਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ ਵਿਚ ਅਭਿਸ਼ੇਕ ਨੇ ਕਿਹਾ, 'ਮੈਂ ਕੱਲ੍ਹ (ਸ਼ਨੀਵਾਰ) ਉਸ (ਯੁਵਰਾਜ) ਨਾਲ ਗੱਲ ਕੀਤੀ ਸੀ ਅਤੇ ਮੈਨੂੰ ਨਹੀਂ ਪਤਾ ਕਿ ਜਦੋਂ ਮੈਂ ਜ਼ੀਰੋ 'ਤੇ ਆਊਟ ਹੋ ਗਿਆ ਤਾਂ ਉਹ ਇੰਨਾ ਖੁਸ਼ ਕਿਉਂ ਸੀ। ਉਸ ਨੇ ਕਿਹਾ ਕਿ ਇਹ ਚੰਗੀ ਸ਼ੁਰੂਆਤ ਹੈ ਪਰ ਹੁਣ ਉਹ ਮੇਰੇ ਪਰਿਵਾਰ ਵਾਂਗ ਖੁਸ਼ ਹੋਵੇਗਾ ਅਤੇ ਉਸ ਨੂੰ ਮੇਰੇ 'ਤੇ ਮਾਣ ਹੋਵੇਗਾ।

ਅਭਿਸ਼ੇਕ ਨੇ ਭਾਰਤ ਦੀ 2011 ਵਿਸ਼ਵ ਕੱਪ ਜਿੱਤ ਦੇ ਹੀਰੋ ਯੁਵਰਾਜ ਦਾ ਧੰਨਵਾਦ ਕੀਤਾ, ਜਿਸ ਨੇ ਨਾ ਸਿਰਫ ਕ੍ਰਿਕਟ ਦੇ ਮੈਦਾਨ 'ਤੇ ਉਸਦੇ ਹੁਨਰ ਨੂੰ ਸੁਧਾਰਿਆ, ਸਗੋਂ ਮੈਦਾਨ ਤੋਂ ਬਾਹਰ ਵੀ ਉਸਦਾ ਸਮਰਥਨ ਕੀਤਾ। ਉਸ ਨੇ ਕਿਹਾ, 'ਮੈਂ ਅੱਜ ਜੋ ਵੀ ਹਾਂ, ਉਸ 'ਚ ਉਨ੍ਹਾਂ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਸ ਨੇ ਮੈਨੂੰ ਇੱਥੇ ਲਿਆਉਣ ਲਈ ਸਖ਼ਤ ਮਿਹਨਤ ਕੀਤੀ। ਉਸ ਨੇ ਨਾ ਸਿਰਫ ਕ੍ਰਿਕਟ ਦੇ ਮੈਦਾਨ 'ਤੇ ਮੇਰੇ ਹੁਨਰ ਨੂੰ ਨਿਖਾਰਿਆ ਸਗੋਂ ਮੈਦਾਨ ਤੋਂ ਬਾਹਰ ਵੀ ਮੇਰੀ ਮਦਦ ਕੀਤੀ।

ਅਭਿਸ਼ੇਕ ਨੇ ਐਤਵਾਰ ਨੂੰ ਖੇਡੇ ਗਏ ਮੈਚ ਤੋਂ ਬਾਅਦ ਯੁਵਰਾਜ ਨਾਲ ਗੱਲ ਕੀਤੀ ਅਤੇ ਉਹ ਇਸ ਨੌਜਵਾਨ ਬੱਲੇਬਾਜ਼ ਦੇ ਪ੍ਰਦਰਸ਼ਨ ਤੋਂ ਕਾਫੀ ਖੁਸ਼ ਸਨ। ਯੁਵਰਾਜ ਨੇ ਕਿਹਾ, 'ਸ਼ਾਬਾਸ਼, ਮੈਨੂੰ ਤੁਹਾਡੇ 'ਤੇ ਮਾਣ ਹੈ। ਤੁਸੀਂ ਇਸਦੇ ਹੱਕਦਾਰ ਸੀ। ਇਹ ਤਾਂ ਸ਼ੁਰੂਆਤ ਹੈ। ਤੁਸੀਂ ਭਵਿੱਖ ਵਿੱਚ ਅਜਿਹੀਆਂ ਕਈ ਪਾਰੀਆਂ ਖੇਡੋਗੇ।


Tarsem Singh

Content Editor

Related News