ਅਭਿਸ਼ੇਕ ਸ਼ਰਮਾ ਨੇ ਲਗਾਇਆ 90 ਮੀਟਰ ਲੰਬਾ ਛੱਕਾ, ਬਣਾਇਆ ਇਹ ਰਿਕਾਰਡ

Saturday, Apr 09, 2022 - 08:58 PM (IST)

ਅਭਿਸ਼ੇਕ ਸ਼ਰਮਾ ਨੇ ਲਗਾਇਆ 90 ਮੀਟਰ ਲੰਬਾ ਛੱਕਾ, ਬਣਾਇਆ ਇਹ ਰਿਕਾਰਡ

ਮੁੰਬਈ- ਮੁੰਬਈ 'ਚ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਸੀਜ਼ਨ ਦਾ ਆਪਣਾ ਚੌਥਾ ਮੁਕਾਬਲਾ ਚੇਨਈ ਸੁਪਰ ਕਿੰਗਜ਼ ਨੇ ਗੁਆ ਦਿੱਤਾ। ਪਹਿਲਾਂ ਖੇਡਦੇ ਹੋਏ ਚੇਨਈ ਨੇ ਸਿਰਫ 154 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿਚ ਹੈਦਰਾਬਾਦ ਨੇ 17.4 ਓਵਰਾਂ ਵਿਚ ਜਿੱਤ ਹਾਸਲ ਕਰ ਲਈ। ਮੈਚ ਦੇ ਦੌਰਾਨ ਸਭ ਤੋਂ ਜ਼ਿਆਦਾ ਚਰਚਾ ਹੈਦਰਾਬਾਦ ਦੇ ਓਪਨਰ ਅਭਿਸ਼ੇਕ ਸ਼ਰਮਾ ਰਹੇ। ਉਨ੍ਹਾਂ ਨੇ 50 ਗੇਂਦਾਂ ਵਿਚ 75 ਦੌੜਾਂ ਬਣਾਈਆਂ। ਹਾਲਾਂਕਿ ਮੈਚ ਦੇ ਦੌਰਾਨ ਉਹ ਚੇਨਈ ਦੇ ਨਵੇਂ ਮੇਂਡਿਸ ਭਾਵ ਮਹੇਸ਼ ਥੀਕਸ਼ਾਨਾ ਨੂੰ ਮਾਰੇ ਗਏ ਆਪਣੇ ਲੰਬੇ ਹਿੱਟ ਦੇ ਲਈ ਜਾਣੇ ਗਏ। ਪਹਿਲਾਂ ਦੇਖੋ ਸ਼ਾਟ-

 

ਇਹ ਖ਼ਬਰ ਪੜ੍ਹੋ- ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ : ਨੀਦਰਲੈਂਡ ਨੂੰ ਹਰਾ ਕੇ ਇਤਿਹਾਸ ਰਚਣ ਉਤਰੇਗਾ ਭਾਰਤ
ਅਭਿਸ਼ੇਕ ਨੇ ਸ਼ੁਰੂਆਤੀ ਓਵਰਾਂ ਵਿਚ ਹੀ ਥੀਕਸ਼ਾਨਾ ਦੀ ਸੁੱਟੀ ਗਈ ਕੈਰਮ ਬਾਲ 'ਤੇ ਜ਼ੋਰਦਾਰ ਸ਼ਾਟ ਲਗਾਇਆ ਜੋਕਿ ਸਟੈਂਡ ਵਿਚ ਜਾ ਡਿੱਗਿਆ। ਇਸ ਨਾਲ ਛੱਕੇ ਦੀ ਲੰਬਾਈ 90 ਮਾਪੀ ਗਈ। ਇਸ ਦੇ ਨਾਲ ਅਭਿਸ਼ੇਕ ਸ਼ਰਮਾ ਨੇ ਵੱਡੀ ਪਾਰੀ ਨੂੰ ਹੋਰ ਅੱਗੇ ਵਧਾ ਲਿਆ। ਅਭਿਸ਼ੇਕ ਨੇ 50 ਗੇਂਦਾਂ ਵਿਚ 75 ਦੌੜਾਂ ਦੀ ਪਾਰੀ ਦੇ ਦੌਰਾਨ ਪੰਜ ਚੌਕੇ ਅਤੇ ਤਿੰਨ ਛੱਕੇ ਵੀ ਲਗਾਏ। ਉਨ੍ਹਾਂ ਨੇ ਪਹਿਲੇ ਵਿਕਟ ਦੇ ਲਈ ਕੇਨ ਵਿਲੀਅਮਸਨ ਦੇ ਨਾਲ 82 ਦੌੜਾਂ ਜੋੜੀਆਂ। ਉਸ ਤੋਂ ਬਾਅਦ ਰਾਹੁਲ ਤ੍ਰਿਪਾਠੀ ਦੇ ਨਾਲ ਮਹੱਤਵਪੂਰਨ ਸਾਂਝੇਦਾਰੀ ਕੀਤੀ।

PunjabKesari

ਇਹ ਖ਼ਬਰ ਪੜ੍ਹੋ-ਇੰਗਲੈਂਡ ਦੇ ਸਾਬਕਾ ਕੋਚ ਕ੍ਰਿਸ ਸਿਲਵਰਵੁੱਡ ਬਣੇ ਸ਼੍ਰੀਲੰਕਾ ਪੁਰਸ਼ ਟੀਮ ਦੇ ਮੁੱਖ ਕੋਚ
ਮੈਚ ਦੀ ਗੱਲ ਕਰੀਏ ਤਾਂ ਚੇਨਈ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿਚ 154 ਦੌੜਾਂ ਬਣਾਈਆਂ ਸਨ। ਚੇਨਈ ਦੇ ਓਪਨਰ ਉਥੱਪਾ 15 ਤਾਂ ਗਾਇਕਵਾੜ 16 ਹੀ ਦੌੜਾਂ ਬਣਾ ਸਕੇ ਪਰ ਮੋਇਨ ਅਲੀ ਨੇ 35 ਗੇਂਦਾਂ ਵਿਚ 48 ਦੌੜਾਂ ਬਣਾ ਕੇ ਟੀਮ ਨੂੰ ਸੰਭਾਲਿਆ। ਰਾਇਡੂ ਨੇ 27 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਚੇਨਈ ਸੰਭਲ ਨਹੀਂ ਸਕਿਆ। ਸ਼ਿਵਮ ਦੂਬੇ ਤਿੰਨ, ਧੋਨੀ 3 ਅਤੇ ਚੇਨਈ ਨੇ ਇਸ ਤਰ੍ਹਾਂ 154 ਦੌੜਾਂ ਬਣਾਈਆਂ। ਜਵਾਬ ਵਿਚ ਹੈਦਰਾਬਾਦ ਨੇ 2 ਵਿਕਟਾਂ 'ਤੇ ਮੈਚ ਜਿੱਤ ਲਿਆ। ਅਭਿਸ਼ੇਕ ਨੇ 75, ਕੇਨ ਵਿਲੀਅਮਸਨ ਨੇ 32, ਰਾਹੁਲ ਤ੍ਰਿਪਾਠੀ ਨੇ 39 ਦੌੜਾਂ ਬਣਾਈਆਂ।

 

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News