ਅਭਿਸ਼ੇਕ-ਜੋਤੀ ਦੀ ਜੋੜੀ ਨੇ ਏਸ਼ੀਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ''ਚ ਜਿੱਤਿਆ ਸੋਨ ਤਮਗਾ

11/27/2019 5:52:26 PM

ਸਪੋਰਟਸ ਡੈਸਕ : ਅਭਿਸ਼ੇਕ ਵਰਮਾ ਅਤੇ ਜਿਓਤੀ ਸੁਰੇਖਾ ਵੇਨਮ ਦੀ ਮਿਕਸਡ ਡਬਲਜ਼ ਭਾਰਤੀ ਜੋੜੀ ਨੇ 21ਵੇਂ ਏਸ਼ੀਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿਚ ਬੁੱਧਵਾਰ ਨੂੰ ਇੱਥੇ ਕੰਪਾਊਂਡ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ ਹੈ, ਜਿਸ ਨਾਲ ਭਾਰਤ ਨੇ ਕੁਲ 7 ਤਮਗਿਆਂ ਨਾਲ ਆਪਣੀ ਮੁਹਿੰਮ ਨੂੰ ਖਤਮ ਕੀਤਾ। ਵਰਮਾ ਅਤੇ ਜਿਓਤੀ ਦੀ ਜੋੜੀ ਨੇ ਚੀਨੀ ਤਾਈਪੇ ਦੀ ਯਿ-ਹਸੁਆਨ ਚੇਨ ਅਤੇ ਚੀਹਲੁਹ ਚੇਨ ਦੀ ਜੋੜੀ ਨੂੰ 158-151 ਨਾਲ ਹਰਾ ਕੇ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ। ਟੂਰਨਾਮੈਂਟ ਵਿਚ ਭਾਰਤ ਨੇ ਇਕ ਸੋਨ ਤਮਗਾ, 2 ਚਾਂਦੀ ਅਤੇ 4 ਕਾਂਸੀ ਤਮਗੇ ਹਾਸਲ ਕੀਤੇ ਹਨ। ਇਸ ਤੋਂ ਪਹਿਲਾਂ ਵਰਮਾ ਟੀਮ ਮੁਕਾਬਲੇ ਵਿਚ ਸਟੀਕ ਨਿਸ਼ਾਨਾ ਲਾਉਣ ਤੋਂ ਖੁੰਝ ਗਏ ਜਿਸ ਨਾਲ ਭਾਰਤੀ ਟੀਮ ਨੂੰ ਕੋਰੀਆ ਖਿਲਾਫ 1 ਅੰਕ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੋਰੀਆ ਨੇ ਇਹ ਮੁਕਾਬਲੇ 233-232 ਦੇ ਫਰਕ ਨਾਲ ਜਿੱਤਿਆ ਹੈ।

PunjabKesari

ਜਿੱਤ ਤੋਂ ਬਾਅਦ ਵਰਮਾ ਨੇ ਕਿਹਾ, ''ਤੇਜ਼ ਹਵਾ ਕਾਰਣ ਹਾਲਾਤ ਥੋੜੇ ਮੁਸ਼ਕਲ ਸੀ ਪਰ ਸਾਡੇ ਕੋਲ ਸੋਨ ਤਮਗਾ ਜਿੱਤਣ ਦਾ ਆਖਰੀ ਮੌਕਾ ਸੀ। ਅਸੀਂ ਇਸ 'ਚ ਸਫਲ ਹੋਏ। ਇਹ ਪੂਰੀ ਟੀਮ ਲਈ ਹਾਂ ਪੱਖੀ ਸੰਕੇਤ ਹੈ।'' ਵਰਮਾ ਦੀ ਸਾਥੀ ਖਿਡਾਰਨ ਜਿਓਤੀ ਨੇ ਕਿਹਾ, ''ਮੈਂ ਇਸ ਸਕੋਰ ਨਾਲ ਖੁਸ਼ ਹਾਂ। ਇਸ ਤੋਂ ਪਹਿਲਾਂ ਦੇ ਮੈਚਾਂ ਵਿਚ ਵੀ ਅਸੀਂ ਚੰਗਾ ਪ੍ਰਦਰਸ਼ਨ ਕੀਤਾ ਹੈ।''

PunjabKesari


Related News