ਉਡੀਕਾਂ ਖ਼ਤਮ! ‘ਅਮਰ ਸਿੰਘ ਚਮਕੀਲਾ’ ਦਾ ਰਿਲੀਜ਼ ਟਰੇਲਰ, ਦਿਲਜੀਤ ਤੇ ਪਰਿਣੀਤੀ ਦੀ ਜੋੜੀ ਨੇ ਖਿੱਚਿਆ ਧਿਆਨ
Thursday, Mar 28, 2024 - 02:55 PM (IST)
ਮੁੰਬਈ (ਬਿਊਰੋ) - ਬਾਲੀਵੁੱਡ ’ਚ ‘ਜਬ ਵੀ ਮੈੱਟ’, ‘ਲਵ ਆਜ ਕਲ’ ਅਤੇ ‘ਰੌਕਸਟਾਰ’ ਵਰਗੀਆਂ ਕਈ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਇਮਤਿਆਜ਼ ਅਲੀ ਹੁਣ ਆਪਣੀ ਅਗਲੀ ਫਿਲਮ ‘ਅਮਰ ਸਿੰਘ ਚਮਕੀਲਾ’ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਫਿਲਮ ’ਚ ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ। ‘ਅਮਰ ਸਿੰਘ ਚਮਕੀਲਾ’ 12 ਅਪ੍ਰੈਲ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਣ ਵਾਲੀ ਹੈ।
ਇਹ ਖ਼ਬਰ ਵੀ ਪੜ੍ਹੋ : ਵੀਤ ਬਲਜੀਤ ਤੋਂ ਪੁੱਤ ਦਾ ਗੀਤ 295 ਸੁਣ ਖਿੜ ਉੱਠਿਆ ਬਾਪੂ ਬਲਕੌਰ ਸਿੰਘ, ਵੀਡੀਓ 'ਚ ਦੇਖੋ ਕਿਵੇਂ ਪਾਇਆ ਭੰਗੜਾ
ਹਾਲ ਹੀ 'ਚ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ 'ਚ ਦਿਲਜੀਤ ਦੋਸਾਂਝ ਦੀ ਬੇਹੱਦ ਖ਼ਾਸ ਝਲਕਾਂ ਵੇਖਣ ਨੂੰ ਮਿਲ ਰਹੀਆਂ ਹਨ। ਟਰੇਲਰ ਦੀ ਸ਼ੁਰੂਆਤ 'ਚ ਦਿਲਜੀਤ ਦੋਸਾਂਝ ਨੇ ਡੈਸ਼ਿੰਗ ਅੰਦਾਜ਼ 'ਚ ਐਂਟਰੀ ਕੀਤੀ ਹੈ। ਇੱਕ ਕੁੜੀ ਦਿਲਜੀਤ ਨੂੰ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਉਹ ਪੰਜਾਬ ਦਾ ਚਮਕੀਲਾ ਐਲਵਿਸ ਹੈ, ਜੋ ਆਪਣੇ ਗੰਦੇ ਅਤੇ ਅਸ਼ਲੀਲ ਗੀਤਾਂ ਲਈ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਹੈ। ਇਹ ਸੁਣ ਕੇ ਦਿਲਜੀਤ ਕਹਿੰਦਾ ਹੈ, ਤੁਸੀਂ ਬਿਲਕੁਲ ਵੀ ਨਹੀਂ ਸਮਝ ਰਹੇ ਹੋਵੋਗੇ... ਮੈਂ ਤੁਹਾਨੂੰ ਦੱਸਾਂਗਾ। ਇਸ ਤੋਂ ਬਾਅਦ ਅਮਰ ਸਿੰਘ ਦੇ ਕਿਰਦਾਰ 'ਚ ਦਿਲਜੀਤ ਇਕ ਫੈਕਟਰੀ 'ਚ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਆਪਣੇ ਦੋਸਤ ਨੂੰ ਕਹਿੰਦੇ ਸੁਣਿਆ ਜਾਂਦਾ ਹੈ, ਦਿਨ ਰਾਤ ਮੇਰੇ ਦਿਮਾਗ ਵਿੱਚ ਸੰਗੀਤ ਚੱਲ ਰਿਹਾ ਹੈ ਅਤੇ ਮੈਂ ਜੁਰਾਬਾਂ ਬਣਾ ਰਿਹਾ ਹਾਂ।
ਇਸ ਤੋਂ ਬਾਅਦ ਉਸਦਾ ਦੋਸਤ ਕਹਿੰਦਾ ਹੈ ਕਿ ਤੁਸੀਂ ਕੌਣ ਹੋ? ਇਸ ਲਈ ਦਿਲਜੀਤ ਕਹਿੰਦਾ ਹੈ ਕਿ ਅੱਜ ਮੈਂ ਕੁਝ ਨਹੀਂ ਪਰ ਕੱਲ੍ਹ ਮੈਂ ਹੋਵਾਂਗਾ। ਇਸ ਮਗਰੋਂ ਟਰੇਲਰ 'ਚ ਦਿਲਜੀਤ ਅਤੇ ਪਰਿਣੀਤੀ ਦੀ ਰੋਮਾਂਟਿਕ ਕੈਮਿਸਟਰੀ ਵੀ ਝਲਕ ਰਹੀ ਹੈ। ਟਰੇਲਰ 'ਚ ਦਿਲਜੀਤ ਅਤੇ ਪਰਿਣੀਤੀ ਇਕੱਠੇ ਕਾਫੀ ਸਟੇਜ ਪਰਫਾਰਮੈਂਸ ਦਿੰਦੇ ਨਜ਼ਰ ਆ ਰਹੇ ਹਨ। ਟਰੇਲਰ 'ਚ ਅਮਰ ਸਿੰਘ ਚਮਕੀਲਾ ਦੇ ਕਿਰਦਾਰ 'ਚ ਦਿਲਜੀਤ 'ਤੇ ਵੀ ਗੰਦੇ ਗੀਤਾਂ ਦਾ ਦੋਸ਼ ਲੱਗ ਰਿਹਾ ਹੈ। ਉਨ੍ਹਾਂ 'ਤੇ ਵੀ ਹਮਲੇ ਕੀਤੇ ਜਾ ਰਹੇ ਹਨ। ਟਰੇਲਰ ਦੇ ਆਖਰੀ ਹਿੱਸੇ 'ਚ ਉਹ ਕਹਿੰਦੇ ਨਜ਼ਰ ਆ ਰਹੇ ਹਨ, ਮੈਨੂੰ ਖੁਦ ਨੂੰ ਵੱਡੇ ਪਰਦੇ 'ਤੇ ਦੇਖਣ ਦਾ ਬਹੁਤ ਸ਼ੌਕ ਸੀ। ਕੁੱਲ ਮਿਲਾ ਕੇ 'ਅਮਰ ਸਿੰਘ ਚਮਕੀਲਾ' ਦਾ ਇਹ 2 ਮਿੰਟ 38 ਸਕਿੰਟ ਦਾ ਟਰੇਲਰ ਕਾਫੀ ਮਜ਼ੇਦਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।