ਅਭਿਸ਼ੇਕ ਡਾਲਮੀਆ ਬਣੇ ਸੀ. ਏ. ਬੀ ਦੇ ਨਵੇਂ ਪ੍ਰਧਾਨ

02/06/2020 2:53:00 AM

ਕੋਲਕਾਤਾ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਪ੍ਰਧਾਨ ਸਵਰਗਵਾਸੀ ਜਗਮੋਹਨ ਡਾਲਮੀਆ ਦੇ ਪੁੱਤਰ ਅਭਿਸ਼ੇਕ ਡਾਲਮੀਆ ਬੁੱਧਵਾਰ ਨੂੰ ਬੰਗਾਲ ਕ੍ਰਿਕਟ ਦੇ ਸੰਘ (ਸੀ. ਏ. ਬੀ.) ਦੇ ਨਵੇਂ ਪ੍ਰਧਾਨ ਬਣ ਗਏ ਹਨ ਜਦਕਿ ਬੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਵੱਡੇ ਭਰਾ ਸਨੇਹਾਸ਼ੀਸ਼ ਗਾਂਗੁਲੀ ਨੂੰ ਸਕੱਤਰ ਚੁਣਿਆ ਗਿਆ। ਅਭਿਸ਼ੇਕ ਸਾਬਕਾ ਸੀ. ਏ. ਬੀ. ਪ੍ਰਧਾਨ ਗਾਂਗੁਲੀ ਦੀ ਜਗ੍ਹਾ ਸੀ. ਏ. ਬੀ. ਦੇ ਪ੍ਰਧਾਨ ਚੁਣੇ ਗਏ ਹਨ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਨਿਯਮ ਅਨੁਸਾਰ ਗਾਂਗੁਲੀ ਬੀ. ਸੀ. ਸੀ. ਆਈ. ਪ੍ਰਧਾਨ ਅਹੁਦੇ 'ਤੇ ਰਹਿਣ ਦੇ ਨਾਲ ਹੀ ਸੀ. ਏ. ਬੀ ਦੇ ਪ੍ਰਧਾਨ ਨਹੀਂ ਬਣੇ ਰਹਿ ਸਕਦੇ ਸੀ ਜਿਸ ਤੋਂ ਬਾਅਦ ਸੀ. ਏ. ਬੀ. 'ਚ ਚੋਟੀ ਅਹੁਦੇ ਦੇ ਲਈ ਚੋਣਾਂ ਹੋਈਆਂ ਸਨ। 38 ਸਾਲਾ ਅਭਿਸ਼ੇਕ ਆਪਣੇ ਪਿਤਾ ਜਗਮੋਹਨ ਡਾਲਮੀਆ ਦੇ ਦਿਹਾਂਤ ਤੋਂ ਬਾਅਦ 2015 'ਚ ਸੀ. ਏ. ਬੀ. 'ਚ ਸਕੱਤਰ ਬਣੇ ਸਨ। ਪਿਛਲੇ ਸਾਲ ਨਵੰਬਰ 'ਚ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਤੇ ਭਾਰਤ ਤੇ ਬੰਗਲਾਦੇਸ਼ ਦੇ ਵਿਚਾਲੇ ਪਹਿਲਾ ਡੇਅ-ਨਾਈਟ ਟੈਸਟ ਕਰਵਾਉਣ 'ਚ ਵੀ ਉਸਦਾ ਅਹਿਮ ਯੋਗਦਾਨ ਸੀ। ਉਹ ਇਸ ਤੋਂ ਪਹਿਲਾਂ 2012-13 'ਚ ਇੰਡੀਅਨ ਫੁੱਟਬਾਲ ਐਸੋਸੀਏਸ਼ਨ ਦੀ ਸੰਚਾਲਨ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਬੀ. ਸੀ. ਸੀ. ਆਈ. ਦੇ ਪ੍ਰਧਾਨ ਗਾਂਗੁਲੀ ਨੇ ਪ੍ਰਧਾਨ ਤੇ ਸਕੱਤਰ ਨਿਯੁਕਤ ਹੋਣ 'ਤੇ ਅਭਿਸ਼ੇਕ ਤੇ ਸਨੇਹਾਸ਼ੀਸ਼ ਨੂੰ ਵਧਾਈ ਦਿੱਤੀ ਹੈ। ਅਭਿਸ਼ੇਕ ਇਸ਼ ਤਰ੍ਹਾਂ ਸੀ. ਏ. ਬੀ. ਦੇ ਸਭ ਤੋਂ ਨੌਜਵਾਨ ਪ੍ਰਧਾਨ ਹਨ।

 

Gurdeep Singh

Content Editor

Related News