ਅਭਿਨਵ ਨੇ ਨੌ ਅੰਡਰ 61 ਦਾ ਸ਼ਾਨਦਾਰ ਕਾਰਡ ਖੇਡਿਆ

Tuesday, Sep 24, 2019 - 10:48 PM (IST)

ਅਭਿਨਵ ਨੇ ਨੌ ਅੰਡਰ 61 ਦਾ ਸ਼ਾਨਦਾਰ ਕਾਰਡ ਖੇਡਿਆ

ਜੈਪੁਰ— ਅਭਿਨਵ ਲੋਹਾਨ ਨੇ ਮੰਗਲਵਾਰ ਨੂੰ ਇੱਥੇ ਟਾਟਾ ਸਟੀਲ ਪੀ. ਜੀ. ਟੀ. ਈ. ਆਈ. ਜੈਪੁਰ ਓਪਨ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਨੌ ਅੰਡਰ 61 ਦਾ ਸ਼ਾਨਦਾਰ ਕਾਰਡ ਖੇਡਿਆ। ਫਰੀਦਾਬਾਦ ਦੇ 29 ਸਾਲਾ ਦੇ ਲੋਹਾਨ 2010 ਏਸ਼ੀਆਈ ਖੇਡਾਂ 'ਚ ਚਾਂਦੀ ਤਮਗਾ ਜਿੱਤਣ ਵਾਲੇ ਭਾਰਤੀ ਟੀਮ ਦਾ ਹਿੱਸਾ ਸੀ। ਗੁਰੂਗ੍ਰਾਮ ਦੇ ਸ਼ਿਵੇਂਦਰ ਸਿੰਘ ਸਿਸੋਦੀਆ ਤੇ ਬੈਂਗਲੁਰੂ ਦੇ ਐੱਮ. ਧਰਮ ਅੱਠ ਅੰਡਰ 62 ਦੇ ਸਕੋਰ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ। ਸੱਤ ਅੰਡਰ 63 ਦੇ ਸਕੋਰ ਦੇ ਨਾਲ ਤਿੰਨ ਖਿਡਾਰੀ ਸਾਂਝੇ ਤੌਰ ਦੇ ਨਾਲ ਚੌਥੇ ਸਥਾਨ 'ਤੇ ਹੈ। ਇਸ 'ਚ ਚੰਡੀਗੜ੍ਹ ਦੇ ਕਰਣਦੀਪ ਕੋਚਰ ਤੇ ਅਕਸ਼ੇ ਸ਼ਰਮਾ ਤੋਂ ਇਲਾਵਾ ਮਹੂ ਦੇ ਓਮ ਪ੍ਰਕਾਸ਼ ਸ਼ਾਮਲ ਹਨ। ਪਿਛਲੇ ਜੇਤੂ ਪਟਨਾ ਦੇ ਅਮਰ ਰਾਜ ਤੇ ਟੂਰਨਾਮੈਂਟ 'ਚ ਜਿੱਤ ਦੇ ਦਾਅਵੇਦਾਰ ਦਿੱਲੀ ਦੇ ਰਾਸ਼ਿਦ ਖਾਨ 66 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 15ਵੇਂ ਸਥਾਨ 'ਤੇ ਹੈ।


author

Gurdeep Singh

Content Editor

Related News