ਭਾਰਤੀ ਨਿਸ਼ਾਨੇਬਾਜ਼ਾਂ ਕੋਲ ਓਲੰਪਿਕ ''ਚ ਕਈ ਤਮਗੇ ਜਿੱਤਣ ਦਾ ਮੌਕਾ : ਬਿੰਦਰਾ

02/25/2020 5:22:42 PM

ਨਵੀਂ ਦਿੱਲੀ— ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਨੇ ਕਿਹਾ ਕਿ ਭਾਰਤੀ ਨਿਸ਼ਾਨੇਬਾਜ਼ਾਂ ਦੇ ਕੋਲ ਟੋਕੀਓ 2020 'ਚ ਹੋਣ ਵਾਲੀਆਂ ਖੇਡਾਂ 'ਚ ਕਈ ਤਮਗਿਆਂ ਸਮੇਤ ਸੋਨ ਤਮਗੇ ਜਿੱਤਣ ਦੀ ਸਮਰਥਾ ਹੈ। 37 ਸਾਲਾ ਬਿੰਦਰਾ ਓਲੰਪਿਕ ਦੇ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਸੋਨ ਤਮਗਾ ਜਿੱਤਣ ਵਾਲੇ ਇਕਲੌਤੇ ਭਾਰਤੀ ਹਨ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਆਗਾਮੀ ਓਲੰਪਿਕ ਦੇ ਬਾਅਦ ਇਸ ਕਲੱਬ 'ਚ ਉਨ੍ਹਾਂ ਦੇ ਨਾਲ ਨਵੇਂ ਖਿਡਾਰੀ ਜੁੜਨਗੇ।  ਬਿੰਦਰਾ ਨੇ ਅੱਗੇ ਕਿਹਾ ਕਿ ਭਾਰਤੀ ਨਿਸ਼ਾਨੇਬਾਜ਼ਾਂ ਲਈ ਸਾਲ 2019 ਬੇਹੱਦ ਸਫਲ ਰਿਹਾ ਹੈ ਜਿੱਥੇ ਭਾਰਤੀ ਖਿਡਾਰੀ ਰਾਈਫਲ-ਪਿਸਟਲ ਦੇ ਨਾਲ ਵਿਸ਼ਵ ਕੱਪ ਸਮੇਤ ਵਿਸ਼ਵ ਕੱਪ ਫਾਈਨਲਸ 'ਚ ਚੋਟੀ 'ਤੇ ਰਹੇ। ਭਾਰਤ ਨੇ ਓਲੰਪਿਕ ਲਈ ਰਿਕਾਰਡ 15 ਕੋਟਾ ਹਾਸਲ ਕੀਤਾ। ਇਸ ਤਰ੍ਹਾਂ ਭਾਰਤੀ ਨਿਸ਼ਾਨੇਬਾਜ਼ਾਂ ਕੋਲ ਓਲੰਪਿਕ 'ਚ ਚੰਗਾ ਪ੍ਰਦਰਸ਼ਨ ਕਰਕੇ ਤਮਗੇ ਜਿੱਤਣ ਦਾ ਸੁਨਹਿਰੀ ਮੌਕਾ ਹੈ।


Tarsem Singh

Content Editor

Related News