ਅਭਿਜੀਤ ਨੇ ਇਕ ਸ਼ਾਟ ਦੀ ਬਣਾਈ ਬੜ੍ਹਤ, ਆਖਰੀ ਦਿਨ ਸ਼ੂਟਆਊਟ ਦੀ ਉਮੀਦ
Friday, Dec 03, 2021 - 10:02 PM (IST)

ਪੁਣੇ- ਚੰਡੀਗੜ੍ਹ ਦੇ ਗੋਲਫਰ ਅਭਿਜੀਤ ਸਿੰਘ ਚੱਢਾ ਨੇ ਸ਼ੁੱਕਰਵਾਰ ਨੂੰ ਇੱਥੇ ਪੁਣੇ ਓਪਨ ਗੋਲਫ ਚੈਂਪੀਅਨਸ਼ਿਪ ਦੇ ਤੀਜੇ ਦੌਰ ਵਿਚ ਛੇ ਅੰਡਰ 64 ਦਾ ਕਾਰਡ ਖੇਡਿਆ, ਜਿਸ ਨਾਲ ਉਹ ਗੁਰੂਗ੍ਰਾਮ ਦੇ ਕਾਰਤਿਕ ਸ਼ਰਮਾ 'ਤੇ ਇਕ ਸ਼ਾਟ ਦੀ ਬੜ੍ਹਤ ਬਣਾਈ ਹੈ। ਇਕ ਹੋਰ ਗੋਲਫਰ ਉਸ ਤੋਂ ਅੱਠ ਸ਼ਾਟ ਪਿੱਛੇ ਹੈ।
ਇਹ ਖ਼ਬਰ ਪੜ੍ਹੋ- SL v WI : ਸ਼੍ਰੀਲੰਕਾ ਨੇ ਵਿੰਡੀਜ਼ ਨੂੰ ਟੈਸਟ ਸੀਰੀਜ਼ 'ਚ 2-0 ਨਾਲ ਕੀਤਾ ਕਲੀਨ ਸਵੀਪ
30 ਸਾਲਾ ਅਭਿਜੀਤ ਨੇ ਬੋਗੀ ਫ੍ਰੀ ਦੌਰ ਖੇਡਿਆ। ਇਸ ਨਾਲ ਉਨ੍ਹਾਂ ਨੇ 63, 65 ਤੇ 64 ਦੇ ਕਾਰਡ ਨਾਲ ਕੁੱਲ 17 ਅੰਡਰ 192 ਦਾ ਸਕੋਰ ਬਣਾ ਲਿਆ ਹੈ। ਇਸ ਦੌਰਾਨ 21 ਸਾਲਾ ਕਾਰਤਿਕ 16 ਅੰਡਰ 193 ਦੇ ਕੁੱਲ ਸਕੋਰ ਨਾਲ ਦੂਜੇ ਸਥਾਨ 'ਤੇ ਚੱਲ ਰਹੇ ਹਨ। ਪੀ. ਜੀ. ਟੀ. ਆਈ. ਆਰਡਰ ਆਫ ਮੈਰਿਟ ਵਿਚ ਅਭਿਜੀਤ 24ਵੇਂ ਤੇ ਕਾਰਤਿਕ 25ਵੇਂ ਸਥਾਨ 'ਤੇ ਹੈ। ਦੋਵਾਂ ਦੇ ਵਿਚ ਆਖਰੀ ਦਿਨ ਸ਼ੂਟਆਊਟ ਹੋਣ ਦੀ ਉਮੀਦ ਹੈ।
ਇਹ ਖ਼ਬਰ ਪੜ੍ਹੋ- ਸਿੰਧੂ ਆਖਰੀ ਗਰੁੱਪ ਮੈਚ ਹਾਰੀ ਪਰ ਸੈਮੀਫਾਈਨਲ ਖੇਡੇਗੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।