ਗੁਜਰਾਤੀ ਨੂੰ ਹਰਾ ਕੇ ਅਭਿਜੀਤ ਸਾਂਝੀ ਬੜ੍ਹਤ ''ਤੇ
Friday, Oct 26, 2018 - 09:56 AM (IST)

ਆਇਲ ਆਫ ਮੈਨ (ਬ੍ਰਿਟੇਨ)— ਗ੍ਰੈਂਡਮਾਸਟਰ ਅਤੇ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਅਭਿਜੀਤ ਗੁਪਤਾ ਨੇ ਹਮਵਤਨ ਅਤੇ ਆਪਣੇ ਤੋਂ ਵੱਧ ਰੈਂਕਿੰਗ ਵਾਲੇ ਖਿਡਾਰੀ ਵਿਦਿਤ ਗੁਜਰਾਤੀ ਨੂੰ ਹਰਾ ਕੇ ਆਇਲ ਆਫ ਮੈਨ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦੇ ਪੰਜਵੇਂ ਦੌਰ ਦੇ ਬਾਅਦ ਸੰਯੁਕਤ ਬੜ੍ਹਤ ਬਣਾ ਲਈ।
ਗੁਪਤਾ ਦੇ ਪੰਜ 'ਚੋਂ 4.5 ਅੰਕ ਹਨ ਅਤੇ ਅਜਰਬੇਜਾਨ ਦੇ ਅਕਾਰਦਿਜ ਨਾਦਿਤਸਚ, ਅਮਰੀਕਾ ਦੇ ਜੇਫ੍ਰੀ ਝੀਓਂਗ ਅਤੇ ਚੀਨ ਦੇ ਵਾਂਗ ਹਾਓ ਦੇ ਨਾਲ ਸੰਯੁਕਤ ਬੜ੍ਹਤ 'ਤੇ ਹਨ। ਇਸ ਤੋਂ ਬਾਅਦ 6 ਖਿਡਾਰੀਆਂ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਦੇ ਇਕੋ ਬਰਾਬਰ 4 ਅੰਕ ਹਨ। ਇਸ 'ਚ ਰੂਸ ਦੇ ਸਰਗੇਈ ਕਰਜਾਕਿਨ ਅਤੇ ਫਰਾਂਸ ਦੇ ਮੈਕਸਿਮ ਵਾਚੀਅਰ ਲਾਗ੍ਰੇਵ ਵੀ ਸ਼ਾਮਲ ਹਨ। ਵਿਸ਼ਵਨਾਥਨ ਆਨੰਦ ਅਤੇ ਵਲਾਦੀਮਿਰ ਕ੍ਰੈਮਨਿਕ ਸਮੇਤ 27 ਖਿਡਾਰੀਆਂ ਦੇ 3.5 ਅੰਕ ਹਨ।