ਅਬਹਾਨੀ ਢਾਕਾ ਨੂੰ 1-0 ਨਾਲ ਹਰਾ ਚੇਨਈਅਨ ਚੋਟੀ ''ਤੇ
Wednesday, May 01, 2019 - 02:15 AM (IST)

ਅਹਿਮਦਾਬਾਦ— ਅਬਹਾਨੀ ਲਿਮੀਟੇਡ ਢਾਕਾ ਦੇ ਦੂਸਰੇ ਹਾਫ 'ਚ ਸ਼ਾਨਦਾਰ ਗੋਲ ਦੀ ਬਦੌਲਤ ਚੇਨਈਅਨ ਐੱਫ. ਸੀ. ਮੰਗਲਵਾਰ ਨੂੰ ਇੱਥੇ ਏ. ਐੱਫ. ਸੀ. ਕੱਪ ਦੇ ਮੈਚ 'ਚ 1-0 ਨਾਲ ਜਿੱਤ ਦਰਜ ਕਰਕੇ ਗਰੁੱਪ 'ਈ' 'ਚ ਚੋਟੀ ਦਾ ਸਥਾਨ ਹਾਸਲ ਕੀਤਾ। ਅਬਹਾਨੀ ਦੇ ਵੇਲਿੰਗਟਨ ਪ੍ਰਿਰੋਰੀ ਨੇ 79ਵੇਂ ਮਿੰਟ 'ਚ ਗੇਂਦ ਨੂੰ ਆਪਣੇ ਹੀ ਗੋਲਾਂ 'ਚ ਗੋਲ ਕਰ ਦਿੱਤਾ। ਇੰਡੀਅਨ ਸੁਪਰ ਲੀਗ 2017-18 ਦੇ ਚੈਂਪੀਅਨ ਚੇਨਈਅਨ ਐੱਫ. ਸੀ. ਦੀ ਹੁਣ 2 ਜਿੱਤ ਤੇ ਇਕ ਡਰਾਅ ਨਾਲ 7 ਅੰਕ ਹੋ ਗਏ ਹਨ ਨਾਲ ਹੀ ਟੀਮ ਚੋਟੀ 'ਤੇ ਪਹੁੰਚ ਗਈ ਹੈ। ਅਬਹਾਨੀ ਲਿਮੀਟੇਡ ਢਾਕਾ ਦੀ ਟੀਮ ਇਕ ਜਿੱਤ, ਇਕ ਡਰਾਅ ਤੇ ਇਕ ਹਾਰ ਨਾਲ 4 ਅੰਕ ਹਾਸਲ ਕਰਕੇ ਦੂਸਰੇ 'ਤੇ ਬਰਕਰਾਰ ਹੈ।