ਜਦੋਂ ਅਬਦੁਲ ਕਾਦਿਰ ਨੇ ਸਾਂਝਾ ਕੀਤਾ ਸੀ ਸਚਿਨ ਨਾਲ ਬੀਤਿਆ ਇਹ ਮਜ਼ੇਦਾਰ ਕਿੱਸਾ

Saturday, Sep 07, 2019 - 05:07 PM (IST)

ਜਦੋਂ ਅਬਦੁਲ ਕਾਦਿਰ ਨੇ ਸਾਂਝਾ ਕੀਤਾ ਸੀ ਸਚਿਨ ਨਾਲ ਬੀਤਿਆ ਇਹ ਮਜ਼ੇਦਾਰ ਕਿੱਸਾ

ਸਪੋਰਟਸ ਡੈਸਕ— ਪਾਕਿਸਤਾਨ ਦੇ ਮਹਾਨ ਲੈੱਗ ਸਪਿਨਰ ਅਬਦੁਲ ਕਾਦਿਰ ਦਾ ਸ਼ੁੱਕਰਵਾਰ ਨੂੰ ਕਾਰਡੀਏਕ ਅਰੈਸਟ ਕਾਰਨ 63 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਆਪਣੀ ਜਾਦੁਈ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ ਨੂੰ ਨਚਾਉਣ ਵਾਲੇ ਇਸ ਧਾਕੜ ਕ੍ਰਿਕਟਰ ਨੇ ਲਾਹੌਰ ’ਚ ਆਖ਼ਰੀ ਸਾਹ ਲਿਆ। ਕ੍ਰਿਕਟ ਦੇ ਕਈ ਮਸ਼ਹੂਰ ਲੈੱਗ ਸਪਿਨਰਾਂ ਨੇ ਕਾਦਿਰ ਤੋਂ ਕਈ ਟਿਪਸ ਲਏੇ ਸਨ, ਉਨ੍ਹਾਂ ਦੇ ਦਿਹਾਂਤ ਦੇ ਬਾਅਦ ਦੁਨੀਆ ਭਰ ਦੇ ਕ੍ਰਿਕਟਰਾਂ ਨੇ ਸੋਗ ਜਤਾਇਆ। ਇੰਗਲੈਂਡ ਖਿਲਾਫ 56 ਦੌੜਾਂ ’ਤੇ 9 ਵਿਕਟਾਂ ਲੈਣਾ ਉਨ੍ਹਾਂ ਦਾ ਇਕ ਪਾਰੀ ਦਾ ਬਿਹਤਰੀਨ ਪ੍ਰਦਰਸ਼ਨ ਹੈ। ਕਾਦਿਰ ਨੇ ਪਾਕਿਸਤਾਨ ਲਈ 67 ਟੈਸਟ ਅਤੇ 104 ਵਨ-ਡੇ ਕ੍ਰਿਕਟ ਮੈਚ ਖੇਡੇ ਅਤੇ ਆਪਣੇ ਕੌਮਾਂਤਰੀ ਕਰੀਅਰ ’ਚ 368 ਵਿਕਟ ਲਏ। ਉਹ 15 ਸਤੰਬਰ ਨੂੰ ਆਪਣਾ 64ਵਾਂ ਜਨਮ ਦਿਨ ਮਨਾਉਣ ਵਾਲੇ ਸਨ।

PunjabKesari

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਲ ਵੀ ਉਨ੍ਹਾਂ ਦਾ ਇਕ ਯਾਦਗਾਰ ਕਿੱਸਾ ਹੈ। ਇਕ ਸਾਲ ਪਹਿਲਾਂ ਇਕ ਪ੍ਰੋਗਰਾਮ ’ਚ ਕਾਦਿਰ ਨੇ ਇਸ ਬਾਰੇ ਦੱਸਿਆ ਸੀ ਕਿ ਉਨ੍ਹਾਂ ਨੇ ਦੁਬਈ ’ਚ ‘ਸਲਾਮ ਕ੍ਰਿਕਟ’ ਨਾਂ ਦੇ ਇਕ ਪ੍ਰੋਗਰਾਮ ’ਚ ਦੱਸਿਆ ਸੀ ਕਿ ਕੌਮਾਂਤਰੀ ਕ੍ਰਿਕਟ ਦੇ ਆਪਣੇ ਸ਼ੁਰੂਆਤੀ ਦਿਨਾਂ ’ਚ ਵੀ ਸਚਿਨ ਚੁਣੌਤੀਆਂ ਤੋਂ ਪਿੱਛੇ ਨਹੀਂ ਹਟਦੇ ਸਨ। ਪੇਸ਼ਾਵਰ ’ਚ 30 ਓਵਰ ਦੇ ਇਕ ਪ੍ਰਦਰਸ਼ਨੀ ਮੈਚ ਦੇ ਦੌਰਾਨ ਸਚਿਨ ਨੇ ਕਾਦਿਰ ਦੀ ਗੇਂਦਾਂ ’ਤੇ 4 ਛੱਕੇ ਲਾਏ ਸਨ। ਕਾਦਿਰ ਨੇ ਦੱਸਿਆ ਸੀ ਕਿ ‘ਸਚਿਨ ਦੇ ਪ੍ਰਤੀ ਮੇਰਾ ਲਗਾਅ ਸੀ ਕਿਉਂਕਿ ਉਹ ਬੱਚਾ ਸੀ ਅਤੇ ਚੰਗਾ ਖੇਡਦਾ ਸੀ। ਇਕ ਵਨ-ਡੇ ਮੈਚ ਦੀ ਗੱਲ ਹੈ। ਮੀਂਹ ਦੇ ਚਲਦੇ ਆਯੋਜਕਾਂ ਨੇ ਮੈਚ ਨੂੰ 30 ਓਵਰ ਦਾ ਕਰ ਦਿੱਤਾ। ਇਸ ਨੂੰ ਦੇਖਣ ਲਈ ਲੋਕ ਆਏ ਹੋਏ ਸਨ। ਭਾਰਤ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਚੁਣੀ। ਕੇ. ਸ਼੍ਰੀਕਾਂਤ ਅਤੇ ਸਚਿਨ ਬੈਟਿੰਗ ਲਈ ਆਏ। ਜਦੋਂ ਮੈਂ ਗੇਂਦਬਾਜ਼ੀ ਲਈ ਆਇਆ ਤਾਂ ਮੈਂ ਸ਼੍ਰੀਕਾਂਤ ਦੇ ਸਾਹਮਣੇ ਮੇਡਨ ਓਵਰ ਪਾਇਆ।’’

PunjabKesari

ਉਨ੍ਹਾਂ ਅੱਗੇ ਕਿਹਾ, ‘‘ਓਵਰ ਦੇ ਬਾਅਦ ਮੈਂ ਸਚਿਨ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਇਹ ਵਨ-ਡੇ ਮੈਚ ਨਹੀਂ ਹੈ ਤਾਂ ਤੁਹਾਨੂੰ ਮੈਨੂੰ ਅਗਲੇ ਓਵਰ ’ਚ ਛੱਕਾ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜੇਕਰ ਤੁਸੀਂ ਕਾਮਯਾਬ ਹੋ ਗਏ ਤਾਂ ਤੁਸੀਂ ਸਟਾਰ ਬਣੋਗੇ। ਉਸ ਨੇ ਮੈਨੂੰ ਕੁਝ ਨਹੀਂ ਕਿਹਾ। ਪਰ ਅਗਲੇ ਓਵਰ ’ਚ ਉਸ ਨੇ ਮੇਰੀਆਂ ਗੇਂਦਾਂ ’ਤੇ ਤਿੰਨ ਛੱਕੇ ਲਾ ਦਿੱਤੇ।’’ ਜ਼ਿਕਰਯੋਗ ਹੈ ਕਿ ਉਸ ਮੈਚ ’ਚ ਸਚਿਨ ਨੇ 18 ਗੇਂਦਾਂ ’ਚ 53 ਦੌੜਾਂ ਬਣਾਈਆਂ ਸਨ। ਆਪਣੀ ਪਾਰੀ ਦੇ ਦੌਰਾਨ ਉਨ੍ਹਾਂ ਨੇ ਇਕ ਓਵਰ ’ਚ 27 ਦੌੜਾਂ ਬਣਾਈਆਂ ਸਨ। ਇਸ ਦੇ ਤਹਿਤ ਸਚਿਨ ਨੇ ਓਵਰ ’ਚ 6,4,0,6,6,6 ਦੌੜਾਂ ਬਣਾਈਆਂ ਸਨ।   


author

Tarsem Singh

Content Editor

Related News