ਏਬੋਟ ਨੇ ਪਹਿਲੀ ਸ਼੍ਰੇਣੀ ਕ੍ਰਿਕਟ ''ਚ 17 ਵਿਕਟਾਂ ਲੈ ਕੇ ਨਵਾਂ ਰਿਕਾਰਡ ਬਣਾਇਆ
Thursday, Sep 19, 2019 - 02:17 AM (IST)

ਲੰਡਨ- ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟ ਕਾਈਲ ਏਬੋਟ ਨੇ ਹੈਂਪਸ਼ਰ ਕਾਊਂਟੀ ਚੈਂਪੀਅਨਸ਼ਿਪ ਵਿਚ ਸਮਰਸੈੱਟ ਖਿਲਾਫ 17 ਵਿਕਟਾਂ ਲਈਆਂ ਜੋ ਕਿ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 632 ਸਾਲ ਵਿਚ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ। ਏਬੋਟ ਨੇ 86 ਦੌੜਾਂ ਦੇ ਕੇ 17 ਵਿਕਟਾਂ ਹਾਸਲ ਕੀਤੀਆਂ।
ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਸਰਵਸ਼੍ਰੇਸ਼ਠ ਗੇਂਦਬਾਜ਼ੀ ਦਾ ਰਿਕਾਰਡ ਇੰਗਲੈਂਡ ਦੇ ਸਪਿਨਰ ਜਿਮ ਲਾਕੇਰ ਦੇ ਨਾਂ ਹੈ। ਉਸ ਨੇ ਆਸਟਰੇਲੀਆ ਖਿਲਾਫ 1956 ਵਿਚ 90 ਦੌੜਾਂ ਦੇ ਕੇ 19 ਵਿਕਟਾਂ ਹਾਸਲ ਕੀਤੀਆਂ ਸਨ। ਇਸ ਚੈਂਪੀਅਨਸ਼ਿਪ ਵਿਚ 80 ਸਾਲ ਵਿਚ ਪਹਿਲੀ ਵਾਰ ਕਿਸੇ ਨੇ 17 ਵਿਕਟਾਂ ਹਾਸਲ ਕੀਤੀਆਂ ਹਨ।