ਡਿਵਿਲੀਅਰਸ ਨੇ ਤਿਰੰਗੇ ਨਾਲ ਕੀਤਾ ਸ਼ਰਾਬ ਦੇ ਬ੍ਰੈਂਡ ਦਾ ਪ੍ਰਮੋਸ਼ਨ, ਭਾਰਤੀਆਂ ਨੇ ਪਾਈ ਝਾੜ

Saturday, Jul 21, 2018 - 03:06 PM (IST)

ਡਿਵਿਲੀਅਰਸ ਨੇ ਤਿਰੰਗੇ ਨਾਲ ਕੀਤਾ ਸ਼ਰਾਬ ਦੇ ਬ੍ਰੈਂਡ ਦਾ ਪ੍ਰਮੋਸ਼ਨ, ਭਾਰਤੀਆਂ ਨੇ ਪਾਈ ਝਾੜ

ਨਵੀਂ ਦਿੱਲੀ (ਬਿਊਰੋ)— ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਰਹੇ ਏ.ਬੀ. ਡਿਵਿਲੀਅਰਸ ਨੇ ਕੁਝ ਅਜਿਹਾ ਕਰ ਦਿੱਤਾ ਹੈ ਕਿ ਭਾਰਤੀ ਉਨ੍ਹਾਂ 'ਤੇ ਭੜਕ ਗਏ ਹਨ। ਇਹ ਸੱਚ ਹੈ ਕਿ ਕ੍ਰਿਕਟ ਦੀ ਦੁਨੀਆ 'ਚ ਏ.ਬੀ. ਡਿਵਿਲੀਅਰਸ ਨੇ ਵੱਡਾ ਨਾਂ ਕਮਾਇਆ ਹੈ ਅਤੇ ਇਹੋ ਵਜ੍ਹਾ ਹੈ ਕਿ ਭਾਰਤ 'ਚ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਹਨ। ਪਰ ਹੁਣ ਏ.ਬੀ. ਡਿਵਿਲੀਅਰਸ ਨੂੰ ਭਾਰਤੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਏ.ਬੀ. ਡਿਵਿਲੀਅਰਸ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਪੋਸਟ ਨੂੰ ਲੈ ਕੇ ਭਾਰਤੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਡਿਵਿਲੀਅਰਸ ਨੇ ਭਾਰਤ ਦੇ ਰਾਸ਼ਟਰੀ ਝੰਡੇ ਦੇ ਨਾਲ ਸ਼ਰਾਬ ਦੇ ਬ੍ਰੈਂਡ ਦਾ ਪ੍ਰਮੋਸ਼ਨ ਕੀਤਾ ਹੈ। ਇਸ ਪ੍ਰਮੋਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਲੋਕਾਂ ਦੀਆਂ ਸਖਤ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ।

ਡਿਵਿਲੀਅਰਸ ਨੇ ਇਸ ਤਸਵੀਰ ਦੇ ਨਾਲ ਲਿਖਿਆ ਕਿ 'ਐਕਸਾਈਟਿਡ ਟਾਈਮ! ਹੁਣ ਭਾਰਤ 'ਚ ਵੀ ਸਾਡੀ ਆਪਣੀ ਵਾਈਨ ਦਾ ਸਵਾਦ ਚੱਖਣ ਨੂੰ ਮਿਲੇਗਾ
। ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ। ਇਸ ਤਸਵੀਰ 'ਚ ਲਿਖਿਆ ਗਿਆ ਹੈ ਕਿ ਸਾਡੀ ਵਾਈਨ ਭਾਰਤ 'ਚ ਵੀ ਪਹੁੰਚ ਗਈ ਹੈ।' ਇਸ ਦੇ ਨਾਲ ਹੀ ਸੰਪਰਕ ਦਾ ਪਤਾ ਵੀ ਦਿੱਤਾ ਗਿਆ ਹੈ। ਤਿਰੰਗੇ ਦੇ ਨਾਲ ਸ਼ਰਾਬ ਦੇ ਬ੍ਰੈਂਡ ਦੇ ਪ੍ਰਮੋਸ਼ਨ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਇਸ 'ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਕ ਯੂਜ਼ਰ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ , 'ਰਾਸ਼ਟਰੀ ਝੰਡੇ ਦਾ ਗਲਤ ਇਸਤੇਮਾਲ ਨਾ ਕਰੋ। ਅਸੀਂ ਉਦੋਂ ਤੱਕ ਤੁਹਾਡਾ ਪ੍ਰੋਡਕਟ ਨਹੀਂ ਖਰੀਦਾਂਗੇ ਜਦੋਂ ਤੱਕ ਤੁਸੀਂ ਆਪਣੀ ਗਲਤੀ ਨਹੀਂ ਮੰਨ ਲੈਂਦੇ।' ਇਕ ਯੂਜ਼ਰ ਨੇ ਲਿਖਿਆ 'ਕਿਰਪਾ ਕਰਕੇ ਭਾਰਤ 'ਚ ਸ਼ਰਾਬ ਨੂੰ ਹੱਲਾਸ਼ੇਰੀ ਨਾ ਦਿਓ।' ਪ੍ਰਭਾਕਰਨ ਨਾਂ ਦੇ ਇਕ ਯੂਜ਼ਰ ਨੇ ਇਸ ਪੋਸਟ ਨੂੰ ਡਿਲੀਟ ਕਰਨ ਦੀ ਅਪੀਲ ਕਰਦੇ ਹੋਏ ਲਿਖਿਆ ਕਿ 'ਵਾਈਨ ਦੀ ਬੋਤਲ ਨੂੰ ਭਾਰਤੀ ਝੰਡੇ ਨਾਲ ਪ੍ਰਮੋਟ ਨਾ ਕਰੋ।'

 

A post shared by AB de Villiers (@abdevilliers17) on


ਜ਼ਿਕਰਯੋਗ ਹੈ ਕਿ ਏ.ਬੀ. ਡਿਵਿਲੀਅਰਸ ਨੇ 2018 ਦੇ ਆਈ.ਪੀ.ਐੱਲ. ਦੇ ਖਤਮ ਹੋਣ ਦੇ ਬਾਅਦ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਅਚਾਨਕ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਉਸ ਸਮੇਂ ਏ.ਬੀ. ਡਿਵਿਲੀਅਰਸ ਦੇ ਇਸ ਫੈਸਲੇ ਨੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਸ਼ਾਕਡ ਕਰ ਦਿੱਤਾ ਸੀ।


Related News