BPL 'ਚ ਡਿਵੀਲੀਅਰਸ ਨੇ ਕੀਤੀ ਛੱਕਿਆਂ ਦੀ ਬਰਸਾਤ, ਰੋਹਿਤ ਨੂੰ ਛੱਡਿਆ ਪਿੱਛੇ

Tuesday, Jan 29, 2019 - 04:22 PM (IST)

ਸਪੋਰਟਸ ਡੈਸਕ : ਏ. ਬੀ. ਡਿਵੀਲੀਅਰਸ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਉਹ ਆਪਣਾ ਕਮਾਲ ਦਿਖਾ ਹੀ ਦਿੰਦੇ ਹਨ। ਬੰਗਲਾਦੇਸ਼ ਪ੍ਰੀਮਿਅਰ ਲੀਗ (ਬੀ. ਪੀ. ਐੱਲ.) ਵਿਚ ਰੰਗਪੁਰ ਰਾਈਡਰਸ ਟੀਮ ਵਲੋਂ ਚੌਥਾ ਮੈਚ ਖੇਡਦਿਆਂ ਡਿਵੀਲੀਅਰਸ ਨੇ ਤੂਫਾਨੀ ਸੈਂਕੜਾ ਲਾਉਂਦਿਆਂ ਰੋਹਿਤ ਸ਼ਰਮਾ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਡਾਇਨਾਮਾਈਟਸ ਖਿਲਾਫ ਖੇਡਦਿਆਂ ਡਿਵੀਲੀਅਰਸ ਨੇ 50 ਗੇਂਦਾਂ ਵਿਚ ਸੈਂਕੜਾ ਬਣਾਉਂਦਿਆਂ ਆਪਣੀ ਟੀਮ ਰੰਗਪੁਰ ਰਾਈਡਰਸ ਨੂੰ 8 ਵਿਕਟਾਂ ਨਾਲ ਜਿੱਤ ਦਿਵਾਈ। ਟੀ-20 ਵਿਚ ਇਹ ਡਿਵੀਲੀਅਰਸ ਦਾ ਚੌਤਾ ਸੈਂਕੜਾ ਸੀ।

PunjabKesari

ਢਾਕਾ ਡਾਇਨਾਮਾਈਟਸ ਨੇ ਰੰਗਪੁਰ ਰਾਈਡਰਸ ਨੂੰ 187 ਦੌੜਾਂ ਦਾ ਟਾਰਗੇਟ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਰੰਗਪੁਰ ਰਾਈਡਰਸ ਦੀ ਸ਼ੁਰੂਆਤ ਹੋਲੀ ਰਹੀ ਪਰ ਡਿਵੀਲੀਅਰਸ ਨੇ ਐਲੇਕਸ ਹੇਲਸ ਦੇ ਨਾਲ ਮੋਰਚਾ ਸੰਭਾਲਦਿਆਂ ਚੌਕੇ-ਛੱਕਿਆਂ ਦੀ ਬਰਸਾਤ ਕਰ ਦਿੱਤੀ ਅਤੇ ਟੀਮ ਨੂੰ ਜਿੱਤ ਦਿਵਾਈ। ਡਿਵੀਲੀਅਰਸ ਨੇ 50 ਗੇਂਦਾਂ ਵਿਚ 8 ਚੌਕੇ ਅਤੇ 6 ਛੱਕੇ ਲਾਉਂਦਿਆਂ 100 ਦੌੜਾਂ ਦੀ ਪਾਰੀ ਖੇਡੀ। ਉੱਥੇ ਹੀ ਐਲੇਕਸ ਵੀ ਡਿਵੀਲੀਅਰਸ ਦਾ ਸਾਥ ਦਿੰਦਿਆਂ ਦਿਸੇ ਅਤੇ 8 ਚੌਕੇ ਅਤੇ 3 ਛੱਕਿਆਂ ਦੇ ਨਾਲ 53 ਗੇਂਦਾਂ 'ਚ 85 ਦੌੜਾਂ ਦੀ ਪਾਰੀ ਖੇਡੀ।

PunjabKesari

ਡਿਵੀਲੀਅਰਸ ਨੇ ਤੋੜਿਆ ਰੋਹਿਤ ਦਾ ਰਿਕਾਰਡ
ਮੈਚ ਵਿਚ 6 ਛੱਕੇ ਲਾਉਂਦਿਆਂ ਡਿਵੀਲੀਅਰਸ ਟੀ-20 ਵਿਚ ਛੱਕਿਆਂ ਦੇ ਮਾਮਲੇ 'ਚ ਰੋਹਿਤ ਨੂੰ ਪਿੱਛੇ ਛੱਡਿਆਂ 7ਵੇਂ ਨੰਬਰ 'ਤੇ ਆ ਗਏ ਹਨ। ਰੋਹਿਤ ਟੀ-20 ਕ੍ਰਿਕਟ ਵਿਚ 322 ਛੱਕੇ ਲਾ ਕੇ 8ਵੇਂ ਸਥਾਨ 'ਤੇ ਹਨ ਜਦਕਿ ਡਿਵੀਲੀਅਰਸ 325 ਛੱਕਿਆਂ ਦੇ ਨਾਲ 7ਵੇਂ ਸਥਾਨ 'ਤੇ ਪਹੁੰਚ ਗਏ ਹਨ। ਦਿਲਚਸਪ ਗੱਲ ਹੈ ਕਿ ਟੀ-20 ਵਿਚ ਸਭ ਤੋਂ ਵੱਧ ਛੱਕੇ ਲਾਉਣ ਦਾ ਰਿਕਾਰਡ ਕ੍ਰਿਸ ਗੇਲ (900 ਛੱਕੇ) ਦੇ ਨਾਂ ਹੈ।


Related News