AB de Villiers ਨੇ ਖੋਲ੍ਹਿਆ ਕੋਹਲੀ ਦਾ ਰਾਜ਼, ਕਿਹਾ- ਉਹ ਆਪਣੇ ਦੂਜੇ ਬੱਚੇ ਦੀ ਉਮੀਦ ਕਰ ਰਹੇ ਹਨ

Sunday, Feb 04, 2024 - 11:43 AM (IST)

AB de Villiers ਨੇ ਖੋਲ੍ਹਿਆ ਕੋਹਲੀ ਦਾ ਰਾਜ਼, ਕਿਹਾ- ਉਹ ਆਪਣੇ ਦੂਜੇ ਬੱਚੇ ਦੀ ਉਮੀਦ ਕਰ ਰਹੇ ਹਨ

ਬੈਂਗਲੁਰੂ– ਦੱਖਣੀ ਅਫਰੀਕਾ ਦੇ ਸਾਬਕਾ ਮਹਾਨ ਬੱਲੇਬਾਜ਼ ਏ. ਬੀ. ਡਿਵਿਲੀਅਰਸ ਨੇ ਸ਼ਨੀਵਾਰ ਨੂੰ ਖੁਲਾਸਾ ਕੀਤਾ ਕਿ ਭਾਰਤ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਤੇ ਉਸਦੀ ਪਤਨੀ ਅਨੁਸ਼ਕਾ ਸ਼ਰਮਾ ਆਪਣੇ ਦੂਜੇ ਬੱਚੇ ਦੀ ਉਮੀਦ ਕਰ ਰਹੇ ਹਨ। ਡਿਵਿਲੀਅਰਸ ਨੇ ਆਪਣੇ ਯੂ-ਟਿਊਬ ਚੈਨਲ ’ਤੇ ਇਸ ਗੱਲ ਦਾ ਖੁਲਾਸਾ ਕੀਤਾ। ਉਸ ਨੇ ਕਿਹਾ, ‘‘ਮੈਨੂੰ ਸਿਰਫ ਇੰਨਾ ਪਤਾ ਹੈ ਕਿ ਉਹ ਠੀਕ ਹੈ। ਉਹ ਆਪਣੇ ਪਰਿਵਾਰ ਦੇ ਨਾਲ ਕੁਝ ਸਮਾਂ ਬਿਤਾ ਰਿਹਾ ਹੈ, ਇਹ ਹੀ ਕਾਰਨ ਹੈ ਕਿ ਉਹ ਪਹਿਲੇ ਦੋ ਟੈਸਟ ਮੈਚ ਨਹੀਂ ਖੇਡ ਰਿਹਾ ਹੈ। ਮੈਂ ਕਿਸੇ ਹੋਰ ਚੀਜ਼ ਦੀ ਪੁਸ਼ਟੀ ਨਹੀਂ ਕਰਨ ਜਾ ਰਿਹਾ ਹਾਂ। ਮੈਂ ਉਸ ਨੂੰ ਵਾਪਸ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ ਹੈ। ਉਹ ਠੀਕ ਹੈ, ਉਹ ਖੁਸ਼ ਹੈ।’’

ਇਹ ਵੀ ਪੜ੍ਹੋ- ਹੁਣ ਨੇਪਾਲ ਦੀਆਂ ਟੀਮਾਂ ਨੂੰ ਭਾਰਤ ’ਚ ਟ੍ਰੇਨਿੰਗ ਦਿਵਾਉਣ ’ਚ ਮਦਦ ਕਰ ਸਕਦੈ BCCI
ਡਿਵਿਲੀਅਰਸ ਨੇ ਕਿਹਾ,‘‘ਹਾਂ, ਉਸਦਾ ਦੂਜਾ ਬੱਚਾ ਆਉਣ ਵਾਲਾ ਹੈ। ਹਾਂ, ਇਹ ਪਰਿਵਾਰ ਲਈ ਸਮਾਂ ਹੈ, ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਲੋਕਾਂ ਦੀ ਪਹਿਲ ਪਰਿਵਾਰ ਹੈ। ਤੁਸੀਂ ਇਸਦੇ ਲਈ ਵਿਰਾਟ ਦਾ ਮੁਲਾਂਕਣ ਨਹੀਂ ਕਰ ਸਕਦੇ। ਹਾਂ, ਅਸੀਂ ਉਸ ਨੂੰ ਯਾਦ ਕਰਦੇ ਹਾਂ ਪਰ ਉਸ ਨੇ ਸਹੀ ਫੈਸਲਾ ਲਿਆ ਹੈ।’’ ਵਿਰਾਟ ਨੇ ਦਸੰਬਰ 2017 ਵਿਚ ਅਭਿਨੇਤਰੀ ਅਨੁਸ਼ਕਾ ਨਾਲ ਵਿਆਹ ਕੀਤਾ ਸੀ ਤੇ 2021 ਵਿਚ ਉਨ੍ਹਾਂ ਦੇ ਪਹਿਲੇ ਬੱਚੇ ਦਾ ਜਨਮ ਹੋਇਆ ਸੀ।

PunjabKesari

ਇਹ ਵੀ ਪੜ੍ਹੋ- ਯਸ਼ਸਵੀ ਜਾਇਸਵਾਲ ਨੂੰ ਖੇਡਣ ਦਿਓ, ਉਪਲਬਧੀਆਂ ਨੂੰ ਵਧਾ ਚੜਾ ਕੇ ਪੇਸ਼ ਨਾ ਕਰੋ : ਗੰਭੀਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News