ਆਸ਼ੀ ਚੌਕਸੇ ਨੇ ਮਹਿਲਾ ਥ੍ਰੀ ਪੋਜ਼ੀਸ਼ਨ ਪ੍ਰਤੀਯੋਗਿਤਾ ਦਾ ਪਹਿਲਾ ਰਾਸ਼ਟਰੀ ਖਿਤਾਬ ਜਿੱਤਿਆ
Monday, Dec 30, 2024 - 11:15 AM (IST)
ਭੋਪਾਲ– ਸਥਾਨਕ ਨਿਸ਼ਾਨੇਬਾਜ਼ ਆਸ਼ੀ ਚੌਕਸੇ ਐਤਵਾਰ ਨੂੰ ਇੱਥੇ 50 ਮੀਟਰ ਰਾਈਫਲ ਥ੍ਰੀ-ਪੋਜ਼ੀਸ਼ਨ ਪ੍ਰਤੀਯੋਗਿਤਾ ਵਿਚ ਅੰਜੁਮ ਮੌਦਗਿਲ ਤੇ ਸ਼੍ਰੇਯੰਕਾ ਸਦਾਂਗੀ ਵਰਗੀਆਂ ਬਿਹਤਰੀਨ ਨਿਸ਼ਾਨੇਬਾਜ਼ਾਂ ਨੂੰ ਪਛਾੜ ਕੇ ਆਪਣਾ ਪਹਿਲਾ ਰਾਸ਼ਟਰੀ ਖਿਤਾਬ ਜਿੱਤਣ ਵਿਚ ਸਫਲ ਰਹੀ। ਆਸ਼ੀ ਦਾ ਆਪਣੇ ਘਰੇਲੂ ਰੇਂਜ (ਐੱਮ. ਪੀ. ਸਟੇਟ ਅਕੈਡਮੀ) ਵਿਚ 67ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ 455.7 ਦਾ ਸ਼ਾਨਦਾਰ ਸਕੋਰ ਰਿਹਾ। ਉਹ ਦੋ ਵਾਰ ਦੀ ਓਲੰਪੀਅਨ ਅੰਜੁਮ ਤੋਂ 3.1 ਅੰਕਾਂ ਦੇ ਵੱਡੇ ਫਰਕ ਨਾਲ ਅੱਗੇ ਰਹੀ। ਮਹਾਰਾਸ਼ਟਰ ਦੀ ਭਗਤੀ ਭਾਸਕਰ ਖਾਮਕਰ ਨੇ 592 ਦੇ ਨਾਲ ਕੁਆਲੀਫਿਕੇਸ਼ਨ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ। ਅੱਠ ਖਿਡਾਰੀਆਂ ਦੇ ਫਾਈਨਲ ਲਈ ਅੰਜੁਮ ਨੇ ਦੂਜੇ ਸਥਾਨ ਨਾਲ ਕੁਆਲੀਫਾਈ ਕੀਤਾ।