ਅੰਕੁਰ ਨੇ ਆਪਣਾ ਪਹਿਲਾ ਡਬਲਯੂ. ਟੀ. ਟੀ. ਖਿਤਾਬ ਤੇ ਡਬਲਜ਼ ’ਚ ਸੋਨ ਤਮਗਾ ਜਿੱਤਿਆ

Tuesday, Sep 01, 2026 - 02:16 PM (IST)

ਅੰਕੁਰ ਨੇ ਆਪਣਾ ਪਹਿਲਾ ਡਬਲਯੂ. ਟੀ. ਟੀ. ਖਿਤਾਬ ਤੇ ਡਬਲਜ਼ ’ਚ ਸੋਨ ਤਮਗਾ ਜਿੱਤਿਆ

ਨਵੀਂ ਦਿੱਲੀ,  (ਏਜੰਸੀ)– ਭਾਰਤੀ ਟੇਬਲ ਟੈਨਿਸ ਖਿਡਾਰੀ ਅੰਕੁਰ ਭੱਟਾਚਾਰਿਆ ਨੇ ਚੈੱਕ ਗਣਰਾਜ ’ਚ ਆਯੋਜਿਤ ਡਬਲਯੂ. ਟੀ. ਟੀ. ਫੀਡਰ ਓਲੋਮੋਕ ਟੂਰਨਾਮੈਂਟ ’ਚ ਆਪਣਾ ਪਹਿਲਾ ਡਬਲਯੂ. ਟੀ. ਟੀ. ਪੁਰਸ਼ ਸਿੰਗਲਜ਼ ਖਿਤਾਬ ਜਿੱਤਿਆ ਤੇ ਆਕਾਸ਼ ਪਾਲ ਦੇ ਨਾਲ ਡਬਲਜ਼ ਵਰਗ ’ਚ ਸੋਨ ਤਮਗਾ ਹਾਸਲ ਕਰਕੇ ਦੋਹਰੀ ਸਫਲਤਾ ਹਾਸਲ ਕੀਤੀ। ਵਿਸ਼ਵ ਰੈਂਕਿੰਗ ’ਚ 78ਵੇਂ ਨੰਬਰ ਦੇ ਖਿਡਾਰੀ ਅੰਕੁਰ ਨੇ ਸਿੰਗਲਜ਼ ਫਾਈਨਲ ’ਚ ਸਲੋਵੇਨੀਆ ਦੇ ਤੀਜਾ ਦਰਜਾ ਪ੍ਰਾਪਤ ਖਿਡਾਰੀ ਡੈਨੀ ਕੋਜ਼ੁਲ ਨੂੰ 3-1 (9-11, 11-4, 11-5, 11-6) ਨਾਲ ਹਰਾਇਆ।

ਇਸ ਤੋਂ ਪਹਿਲਾਂ ਉਸ ਨੇ ਆਕਾਸ਼ ਦੇ ਨਾਲ ਮਿਲ ਕੇ ਪੁਰਸ਼ ਡਬਲਜ਼ ਫਾਈਨਲ ’ਚ ਹੰਗਰੀ ਦੇ ਸਾਬਾ ਐਂਡਰਾਸ ਸੈਂਤੋਸੀ ਤੇ ਪੋਲੈਂਡ ਦੇ ਐਲਨ ਕੁਲਜ਼ੀਕੀ ਜ਼ਾਲੇਵਸਕੀ ਨੂੰ 3-1 (11-8, 4-11, 13-11, 11-9) ਨਾਲ ਹਰਾਇਆ ਸੀ। ਅੰਕੁਰ ਨੇ ਇਸ ਤਰ੍ਹਾਂ ਨਾਲ ਡਬਲਯੂ. ਟੀ. ਟੀ. ਫੀਡਰ ਸੀਰੀਜ਼ ’ਚ ਸ਼ਾਨਦਾਰ ਸੈਸ਼ਨ ਦੀ ਸਮਾਪਤੀ ਕੀਤੀ। ਇੱਥੇ ਖਿਤਾਬ ਜਿੱਤਣ ਤੋਂ ਪਹਿਲਾਂ ਉਸ ਨੇ 2026 ’ਚ 2 ਟੂਰਨਾਮੈਂਟਾਂ ਦੇ ਕੁਆਰਟਰ ਫਾਈਨਲ ਤੇ 2 ਟੂਰਨਾਮੈਂਟਾਂ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News