ਆਮਿਰ ਖਾਨ ਦੇ ਕੁਸ਼ਤੀ ਗੁਰੂ ਕ੍ਰਿਪਾਸ਼ੰਕਰ ਨੇ ਜਿੱਤਿਆ ਕਾਂਸੀ ਤਮਗਾ
Saturday, Oct 12, 2019 - 07:00 PM (IST)

ਨਵੀਂ ਦਿੱਲੀ— ਭਾਰਤੀ ਪਹਿਲਵਾਨ ਕ੍ਰਿਪਾਸ਼ੰਕਰ ਬਿਸ਼ਨੋਈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿਬਲਸੀ (ਜਾਰਜੀਆ) ਵਿਚ ਇੱਥੇ ਖੇਡੀ ਜਾ ਰਹੀ ਵਿਸ਼ਵ ਵੇਟਰਨ ਕੁਸ਼ਤੀ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤ ਲਿਆ ਹੈ। ਬਾਲੀਵੁਡ ਦੇ ਸੁਪਰ ਸਟਾਰ ਆਮਿਰ ਖਾਨ ਨੂੰ ਦੰਗਲ ਫਿਲਮ ਵਿਚ ਕੁਸ਼ਤੀ ਦੇ ਗੁਰ ਸਿਖਾਉਣ ਵਾਲੇ ਇੰਦੌਰ ਦੇ ਕ੍ਰਿਪਾਸ਼ੰਕਰ ਨੇ 70 ਕਿ. ਗ੍ਰਾ. ਭਾਰ ਵਰਗ ਬੀ-ਡਿਵੀਜ਼ਨ ਫ੍ਰੀ ਸਟਾਈਲ ਕੁਸ਼ਤੀ ਵਿਚ ਇਹ ਤਮਗਾ ਜਿੱਤਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਰਜਨ ਐਵਾਰਡੀ ਬਿਸ਼ਨੋਈ ਨੇ ਕਾਂਸੀ ਤਮਗੇ ਲਈ ਹੋਏ ਮੁਕਾਬਲੇ ਵਿਚ ਇਸਰਾਇਲ ਦੇ ਸਿਨਿਯਾਵਸਕੀ ਨੂੰ 14-3 ਨਾਲ ਹਰਾ ਕੇ ਕਾਂਸੀ ਤਮਗੇ 'ਤੇ ਕਬਜ਼ਾ ਕੀਤਾ।