ਲਕਸ਼ੇ ਦੀ ਅਗਵਾਈ ''ਚ ਏ. ਏ. ਆਈ. ਨੇ ਬੈਡਮਿੰਟਨ ਖਿਤਾਬ ਜਿੱਤਿਆ

02/12/2019 1:56:10 AM

ਗੁਹਾਟੀ— ਏਸ਼ੀਆਈ ਜੂਨੀਅਰ ਚੈਪੀਅਨ ਲਕਸ਼ੇ ਸੇਨ ਦੀ ਅਗਵਾਈ 'ਚ ਭਾਰਤੀ ਵਿਮਾਨਪਤਨ ਪ੍ਰਾਧਿਕਰਣ (ਏ. ਏ. ਆਈ.) ਨੇ ਸੋਮਵਾਰ ਨੂੰ ਇੱਥੇ ਰੇਲਵੇ ਨੂੰ 3-2 ਨਾਲ ਹਰਾ ਕੇ 74ਵੀਂ ਅੰਤਰਰਾਸ਼ਟੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। ਲਕਸ਼ੇ ਨੇ ਪੁਰਸ਼ ਸਿੰਗਲ ਮੁਕਾਬਲੇ 'ਚ ਰੇਲਵੇ ਦੇ ਸ਼ੁਭੰਕਰ ਡੇ ਨੂੰ 55 ਮਿੰਟ ਤੱਕ ਚੱਲੇ ਮੁਕਾਬਲੇ 'ਚ 21-17, 21-17 ਨਾਲ ਹਰਾਇਆ। ਇਸ ਤਰ੍ਹਾਂ ਮਹਿਲਾ ਸਿੰਗਲਜ਼ 'ਚ ਆਕਰਸ਼ੀ ਕਸ਼ਯਪ ਨੇ ਰੇਲਵੇ ਦੀ ਅਨੁਰਾ ਨੂੰ 21-12, 21-14 ਨਾਲ ਹਰਾ ਕੇ ਆਪਣੀ ਟੀਮ ਨੂੰ 2-0 ਨਾਲ ਬੜ੍ਹਤ ਹਾਸਲ ਕਰਵਾਈ। ਕਬੀਰ ਕਾਂਜਾਰਕਾਰ ਤੇ ਹੇਮਾਨਾਗੇਂਦਰ ਬਾਬੂ ਨੇ ਏ. ਏ. ਆਈ. ਦੇ ਸ਼ਲੋਕ ਤੇ ਚਿਰਾਗ ਸੇਨ ਨੂੰ 21-18, 17-21, 21-18 ਨਾਲ ਹਰਾ ਕੇ ਰੇਲਵੇ ਨੂੰ ਵਾਪਸੀ ਦਿਵਾਈ।


Gurdeep Singh

Content Editor

Related News