ਏ-ਲੀਗ ਚੈਂਪੀਅਨ ਸਿਡਨੀ FC ਨੇ ਭਾਰਤ ਨੂੰ 3-0 ਨਾਲ ਹਰਾਇਆ

Tuesday, Aug 28, 2018 - 10:01 PM (IST)

ਏ-ਲੀਗ ਚੈਂਪੀਅਨ ਸਿਡਨੀ FC ਨੇ ਭਾਰਤ ਨੂੰ 3-0 ਨਾਲ ਹਰਾਇਆ

ਨਵੀਂ ਦਿੱਲੀ— ਭਾਰਤ ਦੀ ਅੰਡਰ-23 ਫੁੱਟਬਾਲ ਟੀਮ ਨੂੰ ਸਿਡਨੀ 'ਚ ਅੱਜ ਇਕ ਦੋਸਤਾਨਾ ਮੈਚ 'ਚ 3 ਵਾਰ ਦੇ ਆਸਟਰੇਲੀਆਈ-ਏ ਲੀਗ ਚੈਂਪੀਅਨ ਸਿਡਨੀ ਐੱਫ. ਸੀ. ਤੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਈ ਸਟਾਰ ਖਿਡਾਰੀਆਂ ਨਾਲ ਸਜੀ ਐੱਫ. ਸੀ. ਨੂੰ ਆਪਣਾ ਖਾਤਾ ਖੋਲਣ ਲਈ 37ਵੇਂ ਮਿੰਟ ਤੱਕ ਦਾ ਇੰੰਤਜਾਰ ਕਰਨਾ ਪਿਆ। ਸਿਡਨੀ ਵਲੋਂ ਬ੍ਰਾਸਕਵੇ ਨੇ ਪਹਿਲਾ ਗੋਲ ਕੀਤਾ ਜਦਕਿ ਫੋਂਡ੍ਰੇ ਨੇ 6ਮਿੰਟ ਦੇ ਅੰਦਰ ਦੂਜਾ ਗੋਲ ਕਰ ਬੜ੍ਹਤ ਦੁੱਗਣੀ ਕਰ ਦਿੱਤੀ। ਹਾਫ ਸਮੇਂ ਤੋਂ ਬਾਅਦ ਭਾਰਤੀ ਟੀਮ ਨੇ ਕੁਝ ਵਧੀਆ ਪ੍ਰਦਰਸ਼ਨ ਕੀਤਾ ਪਰ ਟ੍ਰੇਂਟ ਬੁਹਾਗਿਅਰ ਨੇ 86ਵੇਂ ਮਿੰਟ 'ਚ ਆਸਟਰੇਲੀਆਈ ਟੀਮ ਵਲੋਂ ਤੀਜਾ ਗੋਲ ਕੀਤਾ। ਸਿਡਨੀ ਐੱਫ. ਸੀ. ਨੇ ਭਾਰਤ ਨੂੰ 3-0 ਨਾਲ ਹਰਾ ਦਿੱਤਾ। ਇਸ ਦੌਰੇ 'ਤੇ ਟੀਮ ਏ.ਆਈ.ਪੀ.ਏ. ਲਿਚਾਰਡਟ ਟਾਈਗਰਸ ਐੱਫ.ਸੀ. ਅਤੇ ਰੇਡਾਲਮੇਰੇ ਲਾਇਨਸ ਐੱਫ.ਸੀ. ਦੇ ਖਿਲਾਫ ਕ੍ਰਮਵਾਰ 25 ਅਤੇ 31 ਅਗਸਤ ਨੂੰ ਮੈਚ ਖੇਡੇਗੀ।


Related News