ਹਾਕੀ ਓਲੰਪਿਕ ਕੁਆਲੀਫਾਇਰ : ਮੁੱਖ ਮੈਦਾਨ ’ਤੇ ਕੁਝ ਸੈਸ਼ਨਾਂ ਦਾ ਲਾਭ ਚੁੱਕਣ ’ਚ ਮਦਦ ਮਿਲੀ : ਨਵਨੀਤ ਕੌਰ

Monday, Jan 08, 2024 - 07:52 PM (IST)

ਰਾਂਚੀ, (ਵਾਰਤਾ)– ਭਾਰਤੀ ਮਹਿਲਾ ਹਾਕੀ ਟੀਮ ਐੱਫ. ਆਈ. ਐੱਚ. ਹਾਕੀ ਓਲੰਪਿਕ ਕੁਆਲੀਫਾਇਰ ਰਾਂਚੀ 2024 ਵਿਚ 13 ਜਨਵਰੀ ਨੂੰ ਅਮਰੀਕਾ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਰਾਂਚੀ ਵਿਚ ਭਾਰਤੀ ਤਜਰਬੇਕਾਰ ਮਿਡਫੀਲਡਰ ਨਵਨੀਤ ਕੌਰ ਨੇ ਕਿਹਾ,‘‘ਰਾਂਚੀ ਵਿਚ ਜਲਦੀ ਪਹੁੰਚਣ ਨਾਲ ਸਾਨੂੰ ਮੁੱਖ ਮੈਦਾਨ ’ਤੇ ਕੁਝ ਸੈਸ਼ਨਾਂ ਦਾ ਲਾਭ ਚੁੱਕਣ ਵਿਚ ਮਦਦ ਮਿਲੀ ਹੈ ਤੇ ਇਸ ਨਾਲ ਅਸੀਂ ਇਸ ਮੌਸਮ ਦੇ ਨਾਲ ਤਾਲਮੇਲ ਬਿਠਾਉਣ ਵਿਚ ਵੀ ਮਦਦ ਮਿਲੀ ਹੈ। ਕਿਉਂਕਿ ਅਸੀਂ ਵੀ ਅਜਿਹਾ ਕੀਤਾ ਹੈ।’’ ਉਸ ਨੇ ਕਿਹਾ, ‘‘ਮਹਿਲਾ ਏਸ਼ੀਆਈ ਚੈਂਪੀਅਨਸ ਟਰਾਫੀ ਦੌਰਾਨ ਟੀਮ ਇਸ ਸਥਾਨ ’ਤੇ ਖੇਡ ਚੁੱਕੀ ਹੈ ਤੇ ਮੈਦਾਨ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹੈ। 

ਇਹ ਵੀ ਪੜ੍ਹੋ : ਰੋਹਿਤ ਤੇ ਕੋਹਲੀ ਦੀ ਟੀ-20 ਟੀਮ ’ਚ ਚੋਣ ਕੀ ਵਿਸ਼ਵ ਕੱਪ ’ਚ ਭਾਰਤ ਨੂੰ ਭਾਰੀ ਪਵੇਗੀ?

ਅਸੀਂ ਕੁੰਤੀ ਜ਼ਿਲੇ ਵਿਚ ਵੀ ਗਏ ਤੇ ਟ੍ਰੇਨਿੰਗ ਕੀਤੀ, ਇਹ ਸਾਡੇ ਕੁਝ ਸਾਥੀਆਂ ਦਾ ਘਰੇਲੂ ਮੈਦਾਨ ਹੈ ਤੇ ਜਿਹੜੇ ਬੱਚੇ ਇੱਥੇ ਆਏ ਸਨ, ਉਨ੍ਹਾਂ ਦੇ ਚਿਹਰਿਆਂ ’ਤੇ ਉਤਸ਼ਾਹ ਦੇਖਣਾ ਅਵਿਸ਼ਵਾਸਯੋਗ ਸੀ।’’ਭਾਰਤ, ਨਿਊਜ਼ੀਲੈਂਡ, ਇਟਲੀ ਤੇ ਅਮਰੀਕਾ ਦੇ ਨਾਲ ਪੂਲ-ਬੀ ਵਿਚ ਹੈ। ਹਰੇਕ ਪੂਲ ਵਿਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ ਤੇ ਟੂਰਨਾਮੈਂਟ ਵਿਚ ਟਾਪ-3 ’ਤੇ ਰਹਿਣ ਵਾਲੀਆਂ ਟੀਮਾਂ ਪੈਰਿਸ 2024 ਦੀ ਟਿਕਟ ਹਾਸਲ ਕਰਨਗੀਆਂ। ਭਾਰਤੀ ਮਹਿਲਾ ਟੀਮ ਲਗਾਤਾਰ ਤੀਜੀ ਵਾਰ ਓਲੰਪਿਕ ਕੁਆਲੀਫਿਕੇਸ਼ਨ ਲਈ ਉਤਰੇਗੀ। ਟੋਕੀਓ ਓਲੰਪਿਕ ਖੇਡਾਂ ਦੇ ਪਿਛਲੇ ਸੈਸ਼ਨ ਵਿਚ ਭਾਰਤ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਚੌਥੇ ਸਥਾਨ ’ਤੇ ਰਿਹਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News