ਪਿੰਕ ਟੈਸਟ ਤੋਂ ਕੁਝ ਦਿਨ ਪਹਿਲਾਂ ਕੋਵਿਡ-19 ਪਾਜ਼ੇਟਿਵ ਪਾਏ ਗਏ ਮੈਕਗ੍ਰਾ

Sunday, Jan 02, 2022 - 01:17 PM (IST)

ਪਿੰਕ ਟੈਸਟ ਤੋਂ ਕੁਝ ਦਿਨ ਪਹਿਲਾਂ ਕੋਵਿਡ-19 ਪਾਜ਼ੇਟਿਵ ਪਾਏ ਗਏ ਮੈਕਗ੍ਰਾ

ਸਪੋਰਟਸ ਡੈਸਕ- ਆਸਟਰੇਲੀਆ ਦੇ ਸਾਬਕਾ ਧਾਕੜ ਗੇਂਦਬਾਜ਼ ਗਲੇਨ ਮੈਕਗ੍ਰਾ ਪਿੰਕ ਟੈਸਟ ਦੇ ਆਯੋਜਨ ਤੋਂ ਕੁਝ ਦਿਨ ਪਹਿਲਾਂ ਹੀ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਪਿੰਕ ਟੈਸਟ ਮੈਕਗ੍ਰਾ ਦੀ ਪਤਨੀ ਜੇਨ ਮੈਕਗ੍ਰਾ ਦੀ ਯਾਦ 'ਚ ਖੇਡਿਆ ਜਾਂਦਾ ਹੈ ਜਿਨ੍ਹਾਂ ਦੀ ਛਾਤੀ ਦੇ ਕੈਂਸਰ ਨਾਲ ਮੌਤ ਹੋ ਗਈ ਸੀ। ਇਸ ਮੈਚ ਦੇ ਜ਼ਰੀਏ ਛਾਤੀ ਦੇ ਕੈਂਸਰ ਨਾਲ ਪੀੜਤ ਮਰੀਜ਼ਾਂ ਦੀ ਸਹਾਇਤਾ ਲਈ ਪੈਸੇ ਇਕੱਠੇ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ : ਭਾਰਤ ਮਜ਼ਬੂਤ ਟੀਮ, ਦੱਖਣੀ ਅਫ਼ਰੀਕਾ ਕੋਲ ਢੁਕਵਾਂ ਤਜਰਬਾ ਨਹੀਂ : ਹਾਸ਼ਿਮ ਅਮਲਾ

ਇਸ ਵਾਰ ਪਿੰਕ ਟੈਸਟ 'ਚ ਆਸਟਰੇਲੀਆ ਦਾ ਵਿਰੋਧੀ ਮੁਕਾਬਲੇਬਾਜ਼ ਇੰਗਲੈਂਡ ਹੋਵੇਗਾ ਤੇ ਇਹ ਮੁਕਾਬਲਾ ਏਸ਼ੇਜ਼ ਸੀਰੀਜ਼ ਦਾ ਹਿੱਸਾ ਹੈ। ਆਸਟਰੇਲੀਆ ਦਾ ਨਵੇਂ ਸਾਲ ਦਾ ਇਹ ਪਹਿਲਾ ਟੈਸਟ ਮੈਚ ਪੰਜ ਜਨਵਰੀ ਤੋਂ ਸਿਡਨੀ ਕ੍ਰਿਕਟ ਗਰਾਊਂਡ (ਐੱਸ. ਸੀ. ਜੀ.) 'ਚ ਖੇਡਿਆ ਜਾਣਾ ਹੈ। ਐੱਨ. ਸੀ. ਜੀ. ਟੈਸਟ ਦਾ ਤੀਜਾ ਦਿਨ ਜੇਨ ਮੈਕਗ੍ਰਾ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਮੈਕਗ੍ਰਾ ਉਦੋਂ ਤਕ ਕੋਵਿਡ ਟੈਸਟ 'ਚ ਨੈਗੇਟਿਵ ਆ ਕੇ ਇਸ ਦਾ ਹਿੱਸਾ ਬਣ ਪਾਉਂਦੇ ਹਨ ਜਾਂ ਨਹੀਂ।

ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਹਾਲਾਂਕਿ ਜਦੋਂ ਉਨ੍ਹਾਂ ਦੀ 'ਬੈਗੀ ਪਿੰਕ' ਕੈਪ ਸੌਂਪੀ ਜਾਵੇਗੀ ਤਾਂ ਮੈਕਗ੍ਰਾ ਆਨਲਾਈਨ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ। ਆਸਟਰੇਲੀਆਈ ਮੀਡੀਆ ਨੇ ਮੈਕਗ੍ਰਾ ਫਾਊਂਡੇਸ਼ਨ ਦੀ ਮੁੱਖ ਕਾਰਜਕਾਰੀ ਹੋਲੀ ਮਾਸਟਰਸ ਦੇ ਹਵਾਲੇ ਤੋਂ ਕਿਹਾ, 'ਗਲੇਨ ਦਾ ਪੀ. ਸੀ. ਆਰ. ਟੈਸਟ ਹੋਇਆ ਤੇ ਬਦਕਿਸਮਤੀ ਨਾਲ ਨਤੀਜਾ ਪਾਜ਼ੇਟਿਵ ਆਇਆ। ਅਸੀਂ ਗਲੇਨ ਤੇ ਉਸ ਦੇ ਪਰਿਵਾਰ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਦੇ ਹਾਂ।'

ਇਹ ਵੀ ਪੜ੍ਹੋ : ਫਰਾਟਾ ਦੌੜਾਕ ਤਰਨਜੀਤ ਕੌਰ ਡੋਪ ਟੈਸਟ 'ਚ ਫੇਲ

ਉਨ੍ਹਾਂ ਕਿਹਾ, 'ਅਸੀਂ ਕ੍ਰਿਕਟ ਆਸਟਰੇਲੀਆ ਤੇ ਐਸ .ਜੀ. ਸੀ. 'ਚ ਆਪਣੇ ਸਾਂਝੇਦਾਰਾਂ ਦੇ ਧੰਨਵਾਦੀ ਹਾਂ। ਅਸੀਂ ਪਿੰਕ ਟੈਸਟ ਦੇ ਸਮਰਥਨ ਲਈ ਇੰਗਲੈਂਡ ਕ੍ਰਿਕਟ ਟੀਮ ਤੇ ਪ੍ਰਸਾਰਨਕਰਤਾ ਦੇ ਵੀ ਧੰਨਵਾਦੀ ਹਾਂ।' ਆਸਟਰੇਲੀਆਈ ਪੰਜ ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਤਿੰਨ ਟੈਸਟ ਮੈਚ ਜਿੱਤ ਕੇ ਪਹਿਲਾਂ ਹੀ 3-0 ਦੀ ਅਜੇਤੂ ਬੜ੍ਹਤ ਬਣਾ ਚੁੱਕਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News