ਜਿਰਬਾਲਟਰ ਮਾਸਟਰਸ ਸ਼ਤਰੰਜ : ਅਭਿਜੀਤ ਦੀ ਇਵਾਂਚੁਕ ''ਤੇ ਵੱਡੀ ਜਿੱਤ

02/01/2018 1:06:10 AM

ਜਿਰਬਾਲਟਰ - ਜਿਰਬਾਲਟਰ ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਗ੍ਰੈਂਡ ਮਾਸਟਰ ਅਭਿਜੀਤ ਗੁਪਤਾ ਨੇ ਆਪਣੀ ਖੇਡ ਜ਼ਿੰਦਗੀ ਦੀ ਇਕ ਵੱਡੀ ਜਿੱਤ ਦਰਜ ਕਰਦੇ ਹੋਏ ਯੂਕ੍ਰੇਨ ਦੇ ਧਾਕੜ ਗ੍ਰੈਂਡ ਮਾਸਟਰ ਤੇ ਸਾਬਕਾ ਵਿਸ਼ਵ ਰੈਪਿਡ ਚੈਂਪੀਅਨ ਵੇਸਲੀ ਇਵਾਂਚੁਕ ਨੂੰ ਹਰਾਉਂਦਿਆਂ ਵੱਡਾ ਉਲਟਫੇਰ ਕੀਤਾ।
ਇਹ ਜਿੱਤ ਉਸ ਸਮੇਂ ਮਿਲੀ ਹੈ ਜਦੋਂ ਉਹ ਪਿਛਲੇ ਕੁਝ ਸਮੇਂ ਤੋਂ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਸੀ। ਕੁਵੀਨ ਇੰਡੀਅਨ ਓਪਨਿੰਗ ਵਿਚ ਇਵਾਂਚੁਕ ਦੇ ਕਮਜ਼ੋਰ ਰਾਜਾ ਵਿਰੁੱਧ ਉਸ ਨੇ ਬੇਹੱਦ ਹੀ ਸ਼ਾਤਰ ਖੇਡ ਦਿਖਾ ਕੇ ਸਿਰਫ 34 ਚਾਲਾਂ ਵਿਚ ਇਕ ਵੱਡੀ ਜਿੱਤ ਦਰਜ ਕੀਤੀ। 
ਹੋਰਨਾਂ ਮੁਕਾਬਲਿਆਂ ਵਿਚ ਨੰਨ੍ਹੇ ਪ੍ਰਗਿਆਨੰਦਾ ਨੂੰ ਗ੍ਰੈਂਡ ਮਾਸਟਰ ਨਾਰਮ ਮਿਲਣ ਦੀ ਉਮੀਦ  ਨੂੰ ਭਾਰਤ ਦੇ ਹੀ ਤਜਰਬੇਕਾਰ ਗ੍ਰੈਂਡ ਮਾਸਟਰ ਐੱਸ. ਪੀ. ਸੇਥੂਰਮਨ ਹੱਥੋਂ ਹਾਰ ਨਾਲ ਝਟਕਾ ਲੱਗਾ।


Related News