World Cup ਤੋਂ ਐਨ ਪਹਿਲਾਂ ਟੀਮ ਬਦਲਣ ਜਾ ਰਿਹੈ ਧਾਕੜ ਖਿਡਾਰੀ! ਕਦੇ Double Century ਜੜ ਜਿਤਾਇਆ ਸੀ ਮੈਚ
Wednesday, Aug 13, 2025 - 02:45 PM (IST)

ਸਪੋਰਟਸ ਡੈਸਕ- ਨਿਊਜ਼ੀਲੈਂਡ ਦਾ ਸਾਬਕਾ ਕ੍ਰਿਕਟਰ ਟਾਮ ਬਰੂਸ ਹੁਣ ਸਕਾਟਲੈਂਡ ਟੀਮ ਲਈ ਖੇਡੇਗਾ। ਉਹ 27 ਅਗਸਤ ਤੋਂ ਸ਼ੁਰੂ ਹੋਣ ਵਾਲੇ ਕੈਨੇਡਾ 'ਚ ਕ੍ਰਿਕਟ ਵਰਲਡ ਕੱਪ ਲੀਗ 2 ਮੈਚਾਂ 'ਚ ਆਪਣੀ ਨਵੀਂ ਟੀਮ ਦੀ ਜਰਸੀ 'ਚ ਨਜ਼ਰ ਆਵੇਗਾ।ਬਰੂਸ ਦੇ ਪਿਤਾ ਦਾ ਜਨਮ ਐਡਿਨਬਰਾ 'ਚ ਹੋਇਆ ਸੀ, ਇਸੇ ਵਜ੍ਹਾ ਨਾਲ ਉਹ ਸਕਾਟਲੈਂਡ ਲਈ ਖੇਡਣ ਦੇ ਯੋਗ ਹੈ। 2016 'ਚ ਉਹ ਨਿਊਜ਼ੀਲੈਂਡ ਤੋਂ ਪਹਿਲਾਂ ਸਕਾਟਲੈਂਡ ਦੀ ਡਿਵੇਲਪਮੈਂਟ ਟੀਮ ਲਈ ਖੇਡ ਚੁੱਕੇ ਹਨ।
ਟਾਪ ਆਰਡਰ ਬੱਲੇਬਾਜ਼ ਬਰੂਸ 2014 'ਚ ਸੈਂਟਰਲ ਡਿਸਟ੍ਰਿਕਸ ਲਈ ਘਰੇਲੂ ਕ੍ਰਿਕਟ ਖੇਡਦੇ ਰਹੇ ਹਨ ਤੇ 2017 ਤੋਂ 2020 ਦੇ ਵਿਚਾਲੇ ਨਿਊਜ਼ੀਲੈਂਡ ਲਈ 17 ਟੀ20 ਇੰਟਰਨੈਸ਼ਨਲ ਮੈਚ ਖੇਡੇ। ਹਾਲ ਹੀ 'ਚ ਉਹ ਗਯਾਨਾ ਦੇ ਪ੍ਰੋਵੀਡੈਂਸ 'ਚ ਹੋਏ ਗਲੋਬਲ ਸੁਪਰ ਲੀਗ 'ਚ ਸੈਂਟਰਲ ਡ੍ਰਿਸਟ੍ਰਿਕਟਸ ਲਈ ਖੇਡਦੇ ਨਜ਼ਰ ਆਏ ਸਨ।
34 ਸਾਲਾ ਬਰੂਸ ਨੇ ਪਹਿਲੀ ਵਾਰ ਨਾਂ ਉਦੋਂ ਕਮਾਇਆ ਜਦੋਂ ਉਨ੍ਹਾਂ ਨੇ 2015-16 ਸੁਪਰ ਸਮੈਸ਼ 'ਚ ਸੈਂਟਰਲ ਡ੍ਰਿਸਟ੍ਰਿਕਟਸ ਲਈ 140.25 ਦੇ ਸਟ੍ਰਾਈਕ ਰੇਟ ਨਾਲ 223 ਦੌੜਾਂ ਬਣਾਈਆਂ। ਉਹ ਇਕ ਕ੍ਰਿਏਟਿਵ ਹਿਟਰ ਮੰਨੇ ਜਾਂਦੇ ਹਨ। ਅਗਲੇ ਸੁਪਰ ਸਮੈਸ਼ ਵਿਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਰਿਹਾ, ਜਿਸ ਤੋਂ ਬਾਅਦ ਬੰਗਲਾਦੇਸ਼ ਖਿਲਾਫ ਟੀ20 ਸੀਰੀਜ਼ ਲਈ ਨਿਊਜ਼ੀਲੈਂਡ ਟੀਮ 'ਚ ਜਗ੍ਹਾ ਮਿਲੀ। ਹਾਲਾਂਕਿ ਇੰਟਰਨੈਸ਼ਨਲ ਪੱਧਰ 'ਤੇ ਉਨ੍ਹਾਂ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ ਤੇ 17 ਟੀ20 ਪਾਰੀਆਂ ਵਿਚ ਉਨ੍ਹਾਂ ਨੇ 279 ਦੌੜਾਂ ਬਣਾਈਆਂ, ਜਿਸ 'ਚ ਦੋ ਅਰਧ ਸੈਂਕੜੇ ਸ਼ਾਮਲ ਸਨ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ 122.36 ਰਿਹਾ।