8ਵੀਂ ਨੈਸ਼ਨਲ ਬੋਸ਼ੀਆ ਚੈਂਪੀਅਨਸ਼ਿਪ 7 ਫਰਵਰੀ ਤੋਂ ਗਵਾਲੀਅਰ ’ਚ

Saturday, Feb 03, 2024 - 01:20 PM (IST)

8ਵੀਂ ਨੈਸ਼ਨਲ ਬੋਸ਼ੀਆ ਚੈਂਪੀਅਨਸ਼ਿਪ 7 ਫਰਵਰੀ ਤੋਂ ਗਵਾਲੀਅਰ ’ਚ

ਜੈਤੋ, (ਰਘੂਨੰਦਨ ਪਰਾਸ਼ਰ)– ਅੱਜ ਬੋਸ਼ੀਆ ਸਪੋਰਟਸ ਫੈੱਡਰੇਸ਼ਨ ਆਫ ਇੰਡੀਆ ਦੀ ਮੀਟਿੰਗ ਜੈਤੋ ਵਿਖੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਤੇ ਜਰਨਲ ਸਕੱਤਰ ਸਮਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪੈਰਾ ਬੋਸ਼ੀਆ ਖੇਡ ਬਾਰੇ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਅਤੇ ਸਾਲ 2024 ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕੋਚ ਦਵਿੰਦਰ ਸਿੰਘ ਟਫੀ ਬਰਾੜ ਤੇ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ 8ਵੀਂ ਨੈਸ਼ਨਲ ਬੋਸ਼ੀਆ ਚੈਂਪੀਅਨਸ਼ਿਪ 7 ਫਰਵਰੀ ਤੋਂ 12 ਫਰਵਰੀ 2024 ਤਕ ਗੁਆਲੀਅਰ (ਮੱਧ ਪ੍ਰਦੇਸ਼) ਦੇ ਅਟੱਲ ਬਿਹਾਰੀ ਵਾਜਪਾਈ ਟ੍ਰੇਨਿੰਗ ਸੈਂਟਰ ਵਿਖੇ ਹੋਵੇਗੀ । ਇਸ ਮੌਕੇ ਜਗਰੂਪ ਸਿੰਘ ਸੂਬਾ ਬਰਾੜ, ਅਮਨਦੀਪ ਸਿੰਘ ਬਰਾੜ, ਜਸਇੰਦਰ ਸਿੰਘ, ਮਨਪ੍ਰੀਤ ਸੇਖੋਂ, ਜਸਵਿੰਦਰ ਸਿੰਘ ਧਾਲੀਵਾਲ, ਯਾਦਵਿੰਦਰ ਕੌਰ, ਲਵੀ ਸ਼ਰਮਾ ਆਦਿ ਆਫੀਸ਼ੀਅਲ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।



author

Tarsem Singh

Content Editor

Related News