ਡਾਇਮੰਡ ਲੀਗ ਵਿੱਚ ਅੰਨੂ ਰਾਣੀ ਨੂੰ 7ਵਾਂ ਸਥਾਨ

Saturday, Sep 09, 2023 - 09:25 PM (IST)

ਡਾਇਮੰਡ ਲੀਗ ਵਿੱਚ ਅੰਨੂ ਰਾਣੀ ਨੂੰ 7ਵਾਂ ਸਥਾਨ

ਬਰੁਸੇਲਸ, (ਵਾਰਤਾ ) : ਭਾਰਤ ਦੀ ਮਹਿਲਾ ਜੈਵਲਿਨ ਥ੍ਰੋਅਰ ਅੰਨੂ ਰਾਣੀ ਨੇ ਬਰੁਸੇਲਸ ਡਾਇਮੰਡ ਲੀਗ - 2023 ਐਥਲੈਟਿਕਸ ਮੀਟ ਵਿੱਚ 7ਵੇਂ ਸਥਾਨ 'ਤੇ ਸਬਰ ਕੀਤਾ । ਬੈਲਜੀਅਮ ਦੇ ਕਿੰਗ ਬਾਡੌਇਨ ਸਟੇਡਿਅਮ ਵਿੱਚ ਅੰਨੂ ਰਾਣੀ ਦਾ ਸਰਵੋਤਮ ਥ੍ਰੋਅ 57.74 ਮੀਟਰ ਦਾ ਰਿਹਾ, ਜੋ ਉਨ੍ਹਾਂ ਦੀ ਤੀਜੀ ਕੋਸ਼ਿਸ਼ ਵਿੱਚ ਆਇਆ।

ਇਹ ਵੀ ਪੜ੍ਹੋ : ਅਮਰੀਕੀ ਓਪਨ ਦੇ ਫਾਈਨਲ ’ਚ ਫਿਰ ਆਹਮੋ-ਸਾਹਮਣੇ ਹੋਣਗੇ ਜੋਕੋਵਿਚ ਅਤੇ ਮੇਦਵੇਦੇਵ

ਇਹ ਉਨ੍ਹਾਂ ਦੇ ਵਿਅਕਤੀਗਤ ਸਰਵੋਤਮ ਸਕੋਰ 63.82 ਮੀਟਰ ਤੋਂ ਕਾਫ਼ੀ ਘੱਟ ਸੀ, ਜੋ ਇੱਕ ਰਾਸ਼ਟਰੀ ਰਿਕਾਰਡ ਵੀ ਹੈ। ਉੱਥੇ ਹੀ, ਅੰਨੂ ਰਾਣੀ ਦਾ ਸੀਜ਼ਨ ਦੀ ਸਰਵੋਤਮ ਕੋਸ਼ਿਸ਼ 59.24 ਮੀਟਰ ਹੈ । ਮੌਜੂਦਾ ਵਿਸ਼ਵ ਚੈਂਪੀਅਨ ਜਾਪਾਨ ਦੀ ਹਾਰੁਕਾ ਕਿਤਾਗੁਚੀ 67.38 ਮੀਟਰ ਦੇ ਵਰਲਡ ਲੀਡਿੰਗ ਥਰੋ ਦੇ ਨਾਲ ਔਰਤਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ 'ਚ ਚੋਟੀ 'ਤੇ ਰਹੀ।

ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਤੋਂ ਪਹਿਲਾਂ ਪੰਡਯਾ ਦਾ ਵੱਡਾ ਬਿਆਨ, ਆਪਣੇ ਵਰਕਲੋਡ 'ਤੇ ਆਖੀ ਵੱਡੀ ਗੱਲ

ਉਨ੍ਹਾਂ ਦਾ ਇਹ ਕੋਸ਼ਿਸ਼ ਵਿਅਕਤੀਗਤ ਸਰਵੋਤਮ ਅਤੇ ਜਾਪਾਨ ਦਾ ਰਾਸ਼ਟਰੀ ਰਿਕਾਰਡ ਵੀ ਸੀ । ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਮਗਾ ਜੇਤੂ ਕੋਬੰਲੀਆ ਦੀ ਫਲੋਰ ਰੂਈਜ਼ ਸਮੇਤ ਪੰਜ ਚੋਟੀ ਦੀਆਂ ਐਥਲੀਟ ਬਰੂਸੇਲਸ ਮੀਟ 'ਚ 60 ਮੀਟਰ ਤੋਂ ਵੱਧ ਦਾ ਥ੍ਰੋਅ ਕਰਨ 'ਚ ਸਫਲ ਰਹੀਆਂ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:-  https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News