79 ਸਾਲ ਬਾਅਦ ਆਸਟਰੇਲੀਆ ਨੇ ਫਿਰ ਕੀਤਾ ਅਜਿਹਾ ਕਾਰਨਾਮਾ, ਦੋਹਰਾਇਆ ਇਤਿਹਾਸ
Tuesday, Sep 05, 2017 - 04:50 PM (IST)

ਨਵੀਂ ਦਿੱਲੀ— ਆਸਟਰੇਲੀਆਈ ਟੀਮ ਬੰਗਲਾਦੇਸ਼ ਦੌਰੇ ਉੱਤੇ ਹੈ ਅਤੇ ਇਸ ਦੌਰੇ ਦੇ ਪਹਿਲੇ ਹੀ ਮੈਚ ਵਿੱਚ ਕਮਜ਼ੋਰ ਸਮਝੀ ਜਾ ਰਹੀ ਮੇਜ਼ਬਾਨ ਟੀਮ ਨੇ ਕੰਗਾਰੂਆਂ ਨੂੰ 20 ਦੌੜਾਂ ਨਾਲ ਮਾਤ ਦੇ ਕੇ ਇਤਿਹਾਸ ਰਚ ਦਿੱਤਾ। ਟੈਸਟ ਕ੍ਰਿਕਟ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਬੰਗਲਾਦੇਸ਼ ਦੀ ਟੀਮ ਨੇ ਆਸਟਰੇਲੀਆ ਨੂੰ ਧੂੜ ਚਟਾਈ ਹੋਵੇ। ਬੰਗਲਾਦੇਸ਼ ਦੀ ਇਹ ਜਿੱਤ ਇਤਿਹਾਸ ਦੇ ਪੰਨਿਆਂ ਵਿਚ ਦਰਜ਼ ਹੋ ਚੁੱਕੀ ਹੈ। ਇਸ ਹਾਰ ਦੇ ਬਾਅਦ ਆਸਟਰੇਲੀਆ ਦੀ ਟੀਮ ਹੁਣ ਚੇਤੰਨ ਹੋ ਗਈ ਹੈ ਅਤੇ ਕੰਗਾਰੂ ਇੰਨੇ ਜ਼ਿਆਦਾ ਚੁਕੰਨੇ ਹੋ ਗਏ ਹਨ ਕਿ ਕਪਤਾਨ ਸਟੀਵ ਸਮਿਥ ਨੇ ਇਕ ਅਜਿਹਾ ਕੰਮ ਕਰ ਦਿੱਤਾ ਜੋ 79 ਸਾਲ ਪਹਿਲਾਂ ਇਸ ਟੀਮ ਨੇ ਕੀਤਾ ਸੀ।
ਸਮਿਥ ਨੇ ਇਸ ਤਰ੍ਹਾਂ ਹੈਰਾਨ ਕੀਤਾ ਸਾਰਿਆਂ ਨੂੰ
ਚਟਗਾਂਵ ਵਿਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਕੀਤਾ। ਕਪਤਾਨ ਸਟੀਵ ਸਮਿਥ ਨੇ ਗੇਂਦਬਾਜੀ ਦੀ ਸ਼ੁਰੂਆਤ ਪੈਟ ਕਮਿੰਸ ਤੋਂ ਕਰਵਾਈ। ਤੇਜ਼ ਗੇਂਦਬਾਜ ਕਮਿੰਸ ਨੇ ਪਹਿਲਾ ਓਵਰ ਮਿਡਨ ਸੁੱਟਿਆ। ਇਸਦੇ ਬਾਅਦ ਸਟੀਵ ਸਮਿਥ ਨੇ ਇਕ ਅਜਿਹਾ ਫੈਸਲਾ ਲਿਆ ਜਿਸ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਬਾਅਦ 'ਚ ਸਮਿਥ ਨੇ ਗੇਂਦਬਾਜੀ ਕਰਨ ਲਈ ਗੇਂਦ ਆਪਣੇ ਕਿਸੇ ਤੇਜ ਗੇਂਦਬਾਜ ਨੂੰ ਨਹੀਂ ਸਗੋਂ ਸਪਿਨਰ ਨਾਥਨ ਲਿਓਨ ਨੂੰ ਥਮਾਈ। ਆਸਟਰੇਲੀਆ ਦੇ ਕ੍ਰਿਕਟ ਇਤਿਹਾਸ ਵਿਚ 79 ਸਾਲ ਬਾਅਦ ਅਜਿਹਾ ਹੋਇਆ ਹੈ ਜਦੋਂ ਇਕ ਸਪਿਨ ਗੇਂਦਬਾਜ਼ ਨੇ ਟੈਸਟ ਮੈਚ ਦੇ ਪਹਿਲੇ ਦਿਨ ਕਿਸੇ ਪਾਸੇ ਤੋਂ ਗੇਂਦਬਾਜੀ ਦੀ ਸ਼ੁਰੂਆਤ ਕੀਤੀ ਹੋਵੇ।
ਲਿਓਨ ਨੇ ਵੀ ਕੀਤਾ ਕਮਾਲ
ਸਮਿਥ ਨੇ ਗੇਂਦ ਥਮਾਈ ਤਾਂ ਲਿਓਨ ਨੇ ਵੀ ਆਪਣੇ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਨੇ ਛੇਤੀ ਹੀ ਬੰਗਲਾਦੇਸ਼ ਨੂੰ ਸ਼ੁਰੁਆਤੀ ਝਟਕੇ ਦਿੱਤੇ। ਲਿਓਨ ਦੀ ਖਤਰਨਾਕ ਗੇਂਦਬਾਜੀ ਦਾ ਆਲਮ ਅਜਿਹਾ ਸੀ ਕਿ ਉਨ੍ਹਾਂ ਨੇ ਮੇਜ਼ਬਾਨ ਟੀਮ ਦੇ ਟਾਪ ਚਾਰ ਬੱਲੇਬਾਜਾਂ ਨੂੰ ਇਕ ਹੀ ਤਰ੍ਹਾਂ ਨਾਲ (ਐਲ.ਬੀ.ਡਬਲਿਊ.) ਆਉੂ ਕਰ ਕੇ ਇਤਿਹਾਸ ਰਚ ਦਿੱਤਾ। ਇਸ ਤੋਂ ਪਹਿਲਾਂ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਸੀ ਕਿ ਕਿਸੇ ਵੀ ਟੈਸਟ ਮੈਚ ਵਿਚ ਚੋਟੀ ਕ੍ਰਮ ਦੇ ਚਾਰ ਬੱਲੇਬਾਜਾਂ ਨੂੰ ਇਕ ਹੀ ਗੇਂਦਬਾਜ ਨੇ ਇਕ ਹੀ ਤਰੀਕੇ ਨਾਲ ਆਊਟ ਕੀਤਾ ਹੋਵੇ। ਲਿਓਨ ਨੇ ਜਿਨ੍ਹਾਂ ਬੱਲੇਬਾਜਾਂ ਨੂੰ ਆਪਣਾ ਸ਼ਿਕਾਰ ਬਣਾਇਆ ਉਨ੍ਹਾਂ ਵਿਚ ਤਮੀਮ ਇਕਬਾਲ (9 ਦੌੜਾਂ) , ਸੌਮਿਆ ਸਰਕਾਰ (33 ਦੌੜਾਂ), ਇਮਰੁਲ ਕੇਯਾਸ (4 ਦੌੜਾਂ) ਅਤੇ ਮੋਨੀਮੁਲ ਹੱਕ (31 ਦੌੜਾਂ) ਸ਼ਾਮਲ ਸਨ। ਇਸ ਟੈਸਟ ਦੀ ਪਹਿਲੀ ਪਾਰੀ ਵਿਚ ਲਿਓਨ ਨੇ 7 ਵਿਕਟਾਂ ਹਾਸਲ ਕਰਦੇ ਹੋਏ ਬੰਗਲਾਦੇਸ਼ ਨੂੰ 305 ਦੌੜਾਂ ਉੱਤੇ ਸਮੇਟ ਦਿੱਤਾ।
ਸਮਿਥ ਤੋਂ ਪਹਿਲਾਂ ਬਰੇਡਮੈਨ ਨੇ ਕੀਤਾ ਸੀ ਇਹ ਕੰਮ
ਆਸਟਰੇਲੀਆਈ ਕਪਤਾਨ ਸਟੀਵ ਸਮਿਥ ਤੋਂ 79 ਸਾਲ ਪਹਿਲਾਂ 1938 ਇਹ ਕੰਮ ਸਰ ਡਾਨ ਬਰੇਡਮੈਨ ਨੇ ਵੀ ਕੀਤਾ ਸੀ। ਬਰੇਡਮੈਨ ਨੇ ਇੰਗਲੈਂਡ ਖਿਲਾਫ ਉਨ੍ਹਾਂ ਦੀ ਧਰਤੀ ਉੱਤੇ ਖੇਡੀ ਜਾ ਰਹੀ ਟੈਸਟ ਸੀਰੀਜ ਵਿਚ ਟਾਈਗਰ ਦੇ ਨਾਂ ਨਾਲ ਮਸ਼ਹੂਰ ਆਪਣੇ ਸਪਿਨ ਗੇਂਦਬਾਜ ਓ ਰਿਲੀ ਤੋਂ ਗੇਂਦਬਾਜੀ ਕਰਾਈ ਸੀ। ਇੰਗਲੈਂਡ ਦੇ ਇਸ ਦੌਰੇ ਉੱਤੇ ਬਰੇਡਮੈਨ ਨੇ ਆਪਣੇ ਸਪਿਨ ਗੇਂਦਬਾਜ ਨੂੰ ਗੇਂਦ ਥਮਾਈ ਅਤੇ ਟੈਸਟ ਮੈਚ ਦੇ ਪਹਿਲੇ ਹੀ ਦਿਨ ਇਕ ਪਾਸੇ ਤੋਂ ਉਨ੍ਹਾਂ ਨੂੰ ਗੇਂਦਬਾਜ਼ੀ ਕਰਨ ਨੂੰ ਕਿਹਾ।