PV Sindhu ਨਾਲ ਵਿਆਹ ਕਰਨਾ ਚਾਹੁੰਦੈ 70 ਸਾਲਾ ਵਿਅਕਤੀ, ਕਿਹਾ- ਨਹੀਂ ਮੰਨੀ ਤਾਂ ਅਗਵਾ ਕਰ ਲਵਾਂਗਾ
Wednesday, Sep 18, 2019 - 11:44 AM (IST)

ਸਪੋਰਟਸ ਡੈਸਕ : ਭਾਰਤੀ ਬੈਡਮਿੰਟਨ ਦੀ ਸਟਾਰ ਮਹਿਲਾ ਖਿਡਾਰੀ ਪੀ. ਵੀ. ਸਿੰਧੂ ਨਾਲ ਇਕ ਵਿਅਕਤੀ ਵਿਆਹ ਕਰਨਾ ਚਾਹੁੰਦਾ ਹੈ। ਤਾਮਿਲਨਾਡੂ ਦੇ ਰਾਮਨਾਥਪੁਰਮ ਜ਼ਿਲੇ ਦੇ ਰਹਿਣ ਵਾਲੇ ਮਲਾਏਸਵਾਮੀ ਦੀ ਉਮਰ 70 ਸਾਲ ਹੈ ਅਤੇ ਉਸਨੇ ਇਸਦੇ ਲਈ ਜ਼ਿਲਾ ਕਲੈਕਟ੍ਰੇਟ ਆਫਿਸ ਵਿਚ ਅਰਜ਼ੀ ਤਕ ਦਿੱਤੀ ਹੈ। ਉਸਦੀ ਇਹੀ ਮੰਗ ਸੀ ਕਿ ਮੇਰੀ ਵਿਆਹ ਪੀ. ਵੀ. ਸਿੰਧੂ ਨਾਲ ਕਰਵਾ ਦਵੋ ਨਹੀਂ ਤਾਂ ਮੈਂ ਉਸਨੂੰ ਅਗਵਾ ਕਰ ਕੇ ਵਿਆਹ ਕਰ ਲਵਾਂਗਾ।
ਦਰਅਸਲ, ਤਾਮਿਲਨਾਡੂ ਦਾ ਇਕ ਜ਼ਿਲਾ ਹੈ ਰਾਮਨਾਥਪੁਰਮ। ਇੱਥੇ ਦੇ ਰਹਿਣ ਵਾਲੇ ਹਨ 70 ਸਾਲਾ ਮਲਾਏਸਵਾਮੀ। ਮੰਗਲਵਾਰ ਨੂੰ ਜ਼ਿਲਾ ਅਧਿਕਾਰੀ ਨੇ ਲੋਕਾਂ ਦੀ ਸਮੱਸਿਆਵਾਂ ਸੁਣਨ ਲਈ ਜ਼ਿਲਾ ਕਲੈਕਟ੍ਰੇਟ ਦਫਤਰ ਵਿਚ ਇਕ ਬੈਠਕ ਬੁਲਾਈ ਸੀ। ਸਾਰੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਉੱਥੇ ਮੌਜੂਦ ਸਨ ਕਿ ਤਦ ਸਾਹਮਣੇ ਆਏ ਮਲਾਏਸਵਾਮੀ। ਉਸ ਨੇ ਜੋ ਅਰਜ਼ੀ ਸੌਂਪੀ, ਉਸ ਨੂੰ ਦੇਖ ਕੇ ਜ਼ਿਲਾ ਅਧਿਕਾਰੀਆਂ ਸਮੇਤ ਉੱਥੇ ਮੌਜੂਦ ਲੋਕ ਤਕ ਹੈਰਾਨ ਰਹਿ ਗਏ।
16 ਸਾਲ ਉਮਰ ਦੱਸ ਰਿਹਾ ਇਹ ਵਿਅਕਤੀ
ਜ਼ਿਲਾ ਅਧਿਕਾਰੀ ਨੂੰ ਸੌਂਪੀ ਗਈ ਅਰਜ਼ੀ ਦੇ ਮੁਤਾਬਕ ਮਲਾਏਸਵਾਮੀ ਨੂੰ ਪੀ. ਵੀ. ਸਿੰਧੂ ਦੇ ਬੈਡਮਿੰਟਨ ਖੇਡਣ ਦਾ ਅੰਦਾਜ ਬਹੁਤ ਪਸੰਦ ਹੈ। ਹਾਲ ਹੀ 'ਚ ਜਦੋਂ ਸਿੰਧੂ ਵਰਲਡ ਚੈਂਪੀਅਨ ਬਣੀ ਤਾਂ ਮਲਾਏਸਵਾਮੀ ਬਹੁਤ ਪ੍ਰਭਾਵਿਤ ਹੋਏ। ਉਸਦਾ ਕਹਿਣਾ ਹੈ ਕਿ ਜ਼ਿਲਾ ਪ੍ਰਸ਼ਾਸਨ ਪੀ. ਵੀ. ਸਿੰਧੂ ਨਾਲ ਉਸਦਾ ਵਿਆਹ ਕਰਵਾ ਦਵੇ। ਜੇਕਰ ਉਸਦੀ ਮੰਗ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਉਹ ਇਸ ਸਟਾਰ ਬੈਡਮਿੰਟਨ ਖਿਡਾਰਨ ਨੂੰ ਅਗਵਾ ਕਰ ਲਵੇਗਾ।